ਕੁਆਲਾਲੰਪੁਰ, 24 ਮਈ
ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਡੈੱਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਨੂੰ ਇਕ ਫਸਵੇਂ ਮੁਕਾਬਲੇ ਵਿਚ ਹਰਾ ਦਿੱਤਾ। ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ ਇਕ ਘੰਟਾ ਦੋ ਮਿੰਟ ਤੱਕ ਚੱਲੇ ਮੁਕਾਬਲੇ ਵਿਚ 21-17, 17-21, 21-18 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਵੀ ਉਹ ਡੈੱਨਮਾਰਕ ਦੀ ਇਸ ਖਿਡਾਰਨ ਨੂੰ ਚਾਰ ਵਾਰ ਹਰਾ ਚੁੱਕੀ ਹੈ। ਸੰਸਾਰ ਦਰਜਾਬੰਦੀ ਵਿਚ 13ਵੇਂ ਸਥਾਨ ਉਤੇ ਕਾਬਜ਼ ਸਿੰਧੂ ਦਾ ਸਾਹਮਣਾ ਹੁਣ ਜਪਾਨ ਦੀ ਅਯਾ ਓਹੋਰੀ ਨਾ ਹੋਵੇਗਾ। ਇਸੇ ਦੌਰਾਨ ਭਾਰਤ ਦੀ ਅਸ਼ਮਿਤਾ ਚਲੀਹਾ ਤੇ ਆਕਰਸ਼ੀ ਕਸ਼ਿਅਪ ਨੂੰ ਆਪੋ-ਆਪਣੇ ਮੁਕਾਬਲਿਆਂ ਵਿਚ ਹਾਰ ਮਿਲੀ। ਅਸ਼ਮਿਤਾ ਚੀਨ ਦੀ ਖਿਡਾਰਨ ਤੇ ਆਕਰਸ਼ੀ ਜਪਾਨ ਦੀ ਖਿਡਾਰਨ ਤੋਂ ਹਾਰ ਗਈ। ਕਿਦਾਂਬੀ ਸ੍ਰੀਕਾਂਤ ਨੇ ਟੋਮਾ ਜੂਨੀਅਰ ਪੋਪੋਵ ਨੂੰ 21-12, 21-16 ਨਾਲ ਹਰਾ ਕੇ ਦੂਜੇ ਗੇੜ ਵਿਚ ਦਾਖਲਾ ਹਾਸਲ ਕੀਤੀ। ਉਸ ਦਾ ਮੁਕਾਬਲਾ ਹੁਣ ਥਾਈਲੈਂਡ ਦੇ ਖਿਡਾਰੀ ਨਾਲ ਹੋਵੇਗਾ। ਐਚ.ਐੱਚ. ਪ੍ਰਣਯ ਚਾਇਨੀਜ਼ ਤਾਈਪੈ ਦੇ ਖਿਡਾਰੀ ਨਾਲ ਮੁਕਾਬਲਾ ਕਰਨਗੇ। ਜਦਕਿ ਲਕਸ਼ਯ ਸੇਨ ਦਾ ਮੁਕਾਬਲਾ ਸਿੰਗਾਪੁਰ ਦੇ ਖਿਡਾਰੀ ਨਾਲ ਹੋਵੇਗਾ। -ਪੀਟੀਆਈ