ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 24 ਮਈ
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਟਰੱਕ ਵਿਚ ਬੈਠ ਕੇ ਸਫ਼ਰ ਕਰਨ ਨੂੰ ਵੱਡੀ ਲਾਪ੍ਰਵਾਹੀ ਦੱਸਦਿਆਂ ਇਸ ਨੂੰ ਸੁਰੱਖਿਆ ਨਿਯਮਾਂ ਦੀ ਬਹੁਤ ਵੱਡੀ ਉਲੰਘਣਾ ਕਰਾਰ ਦਿੱਤਾ ਹੈ। ਇੱਥੇ ਗੱਲਬਾਤ ਕਰਦਿਆਂ ਵਿੱਜ ਨੇ ਕਿਹਾ ਕਿ ਉਂਝ ਤਾਂ ਕਾਂਗਰਸ ਨੇਤਾ ਐੱਸਪੀਜੀ ਲਾਉਣ ਨੂੰ ਲੈ ਕੇ ਰੋਜ਼ ਅਦਾਲਤਾਂ ਵਿੱਚ ਜਾਂਦੇ ਹਨ ਪਰ ਰਾਹੁਲ ਹਰਿਆਣਾ ਪੁਲੀਸ ਨੂੰ ਬਿਨਾ ਸੂਚਨਾ ਦਿੱਤਿਆਂ ਇਕ ਅਣਜਾਣ ਟਰੱਕ ਵਿਚ ਬੈਠ ਕੇ ਗਏ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਪ੍ਰੋਗਰਾਮ ਵਿਚ ਕੋਈ ਬਦਲਾਅ ਕਰਨਾ ਹੁੰਦਾ ਹੈ ਤਾਂ ਉਸ ਦੀ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ।