ਪੱਤਰ ਪ੍ਰੇਰਕ
ਤਲਵਾੜਾ, 25 ਮਈ
ਨੀਮ ਪਹਾੜੀ ਕਸਬਾ ਕਮਾਹੀ ਦੇਵੀ ਦੇ ਨਜ਼ਦੀਕ ਪੈਂਦੇ ਪਿੰਡ ਬਹਿ ਫੱਤੋ ਕੋਲ਼ ਵਾਪਰੇ ਹਾਦਸੇ ’ਚ ਜੰਗਲਾਤ ਵਿਭਾਗ ਦੇ ਵਣ ਗਾਰਡ ਦੀ ਮੌਤ ਹੋ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਨਿਰੰਜਨ ਸਿੰਘ (57) ਰਾਤ ਦੀ ਡਿਊਟੀ ਦਸੂਹਾ ਦੇ ਕੇ ਮੋਟਰਸਾਈਕਲ ’ਤੇ ਪਿੰਡ ਰਾਮ ਨੰਗਲ ਨੂੰ ਜਾ ਰਿਹਾ ਸੀ, ਤਾਂ ਰਸਤੇ ’ਚ ਪਿੰਡ ਬਹਿ ਫੱਤੋ ਦੇ ਬਾਬਾ ਗੰਗੂ ਨਾਥ ਮੰਦਰ ਮੋੜ ’ਤੇ ਉਸ ਦਾ ਮੋਟਰਸਾਈਕਲ ਅੰਬ ਦੇ ਦਰੱਖਤ ਨਾਲ ਜਾ ਵੱਜਿਆ। ਸਥਾਨਕ ਲੋਕਾਂ ਨੇ ਨਿਰੰਜਨ ਸਿੰਘ ਨੂੰ ਬੀਬੀਐਮਬੀ ਹਸਪਤਾਲ ਤਲਵਾੜਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਨਿਰੰਜਨ ਸਿੰਘ ਕੁੱਝ ਸਮਾਂ ਪਹਿਲਾਂ ਹੀ ਰੈਗੂਲਰ ਹੋਇਆ ਸੀ।