ਬਜਾਜ ਨੇ ਦਿੱਤੀ ਖੁਸ਼ਖਬਰੀ, ਇਨ੍ਹਾਂ ਲਈ 31 ਮਈ ਤੱਕ ਵਧੀ ਮੁਫਤ ਵਾਰੰਟੀ ਤੇ ਸਰਵਿਸ

ਨਵੀਂ ਦਿੱਲੀ : ਬਜਾਜ ਆਟੋ ਨੇ ਦੋਪਹੀਆ ਤੇ ਵਪਾਰਕ ਵਹਾਨਾਂ ਦੀ ਮੁਫਤ ਸਰਵਿਸ ਤੇ ਵਾਰੰਟੀ ਵਧਾ ਦਿੱਤੀ ਹੈ। ਕੰਪਨੀ ਨੇ ਇਹ ਫੈਸਲਾ ਲਾਕਡਾਊਨ ਦੇ ਮੱਦੇਨਜ਼ਰ ਲਿਆ ਹੈ।

ਸਕੂਟਰ, ਮੋਟਰਸਾਈਕਲ ਜਿਨ੍ਹਾਂ ਦੀ ਵਾਰੰਟੀ ਤੇ ਮੁਫਤ ਸਰਵਿਸ 20 ਮਾਰਚ 2020 ਤੋਂ ਲੈ ਕੇ 30 ਅਪ੍ਰੈਲ ਵਿਚਕਾਰ ਸਮਾਪਤ ਹੋਣ ਵਾਲੀ ਸੀ ਉਨ੍ਹਾਂ ਲਈ ਮਿਆਦ ਵਧਾ ਕੇ 31 ਮਈ 2020 ਤੱਕ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਵਪਾਰਕ ਵਾਹਨ ਜਿਨ੍ਹਾਂ ਵਿਚ ਥ੍ਰੀ-ਵ੍ਹੀਲਰ ਵੀ ਸ਼ਾਮਲ ਹਨ ਉਨ੍ਹਾਂ ਦੀ ਵਾਰੰਟੀ ਤੇ ਮੁਫਤ ਸਰਵਿਸ ਸੁਵਿਧਾ ਵਧਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਵੀ ਗਾਹਕਾਂ ਨੂੰ ਰਾਹਤ ਦੇ ਚੁੱਕੀ ਹੈ। ਕੰਪਨੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜਿਨ੍ਹਾਂ ਕਾਰਾਂ ਲਈ ਮੁਫਤ ਸਰਿਵਸ, ਵਾਰੰਟੀ ਤੇ ਵਾਧੂ ਵਾਰੰਟੀ ਮਾਰਚ 15 ਮਾਰਚ 2020 ਤੋਂ 30 ਅਪ੍ਰੈਲ 2020 ਵਿਚਕਾਰ ਸਮਾਪਤ ਹੋਣ ਵਾਲੀ ਸੀ, ਉਨ੍ਹਾਂ ਲਈ ਵੈਲਿਡਟੀ ਵਧਾ ਕੇ 30 ਜੂਨ 2020 ਕਰ ਦਿੱਤੀ ਗਈ ਹੈ।
ਮਾਰੂਤੀ ਸੁਜ਼ੂਕੀ ਗਾਹਕ ਕਾਲ ਸੈਂਟਰ ਨੰਬਰ 1800-102-1800 (ARENA) ਅਤੇ 1800-102-6392 (NEXA) ‘ਤੇ ਸੰਪਰਕ ਕਰ ਸਕਦੇ ਹਨ। ਮਾਰੂਤੀ ਸੁਜ਼ੂਕੀ ਨੇ ਵੈਂਟੀਲੇਟਰਾਂ ਦੇ ਉਤਪਾਦਨ ਨੂੰ ਵਧਾਉਣ ਲਈ AgVa ਹੈਲਥਕੇਅਰ ਨਾਲ ਇਕ ਸਮਝੌਤਾ ਵੀ ਕੀਤਾ ਹੈ, ਜੋ ਕਿ ਕੋਵਿਡ-19 ਦੇ ਗੰਭੀਰ ਮਾਮਲਿਆਂ ਵਿਚ ਇਕ ਜ਼ਰੂਰੀ ਡਾਕਟਰੀ ਉਪਕਰਣ ਹੈ। ਇੰਨਾ ਨਹੀਂ ਕੰਪਨੀ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਮਾਸਕ ਤੇ ਡਾਕਟਰੀ ਕਪੜੇ ਤਿਆਰ ਕਰਨ ਵਿਚ ਵੀ ਸਹਾਇਤਾ ਕਰੇਗੀ।