ਬਜਾਜ ਪਲਸਰ ਤੇ ਡੋਮੀਨੋਰ ਦੇ ਸ਼ੌਕੀਨਾਂ ਲਈ ਵੱਡੀ ਖਬਰ, ਹੁਣ ਜੇਬ ਹੋਵੇਗੀ ਢਿੱਲੀ

ਨਵੀਂ ਦਿੱਲੀ : ਬਜਾਜ ਪਲਸਰ ਤੇ ਡੋਮੀਨੋਰ ਖਰੀਦਣ ਲਈ ਹੁਣ ਤੁਹਾਨੂੰ ਜੇਬ ਢਿੱਲੀ ਕਰਨੀ ਪਵੇਗੀ। ਬਜਾਜ ਨੇ ਪਲਸਰ RS200 ਤੇ ਡੋਮੀਨੋਰ 400 ਨੂੰ ਨਵੇਂ ਬੀ. ਐੱਸ.-6 ਇੰਜਣ ਨਾਲ ਉਤਾਰ ਦਿੱਤਾ ਹੈ।

ਇਨ੍ਹਾਂ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ। ਬਜਾਜ ਪਲਸਰ RS200 ਦੀ ਕੀਮਤ ਪੁਰਾਣੇ BS4 ਮਾਡਲ ਦੀ ਤੁਲਨਾ ਵਿਚ 3,000 ਰੁਪਏ ਵੱਧ ਗਈ ਹੈ। ਕੰਪਨੀ ਨੇ ਇਸ ਨੂੰ 1.45 ਲੱਖ ਰੁਪਏ ਵਿਚ ਲਾਂਚ ਕੀਤਾ ਹੈ। ਬਾਈਕ ਦੀ ਲੁਕ ਤੇ ਸਟਾਈਲਿੰਗ ਪਹਿਲਾਂ ਵਾਲੀ ਹੀ ਹੈ। ਬਜਾਜ ਆਟੋ ਦੀ ਪਲਸਰ 200 ਬਾਈਕ ਕਾਫੀ ਪਾਪੁਲਰ ਹੈ।

ਬਜਾਜ ਆਟੋ ਕੰਪਨੀ ਪਲਸਰ 180F ਅਤੇ ਪਲਸਰ 220F ਨੂੰ ਵੀ BS6 ਵਿਚ ਉਤਾਰ ਚੁੱਕੀ ਹੈ। ਪਲਸਰ 180F ਦੀ ਕੀਮਤ 1,07,827 ਰੁਪਏ ਹੋ ਗਈ ਹੈ, ਜਿਸ ਦੀ ਕੀਮਤ ਪਹਿਲਾਂ ਨਾਲੋਂ 11 ਹਜ਼ਾਰ ਰੁਪਏ ਜ਼ਿਆਦਾ ਹੋ ਗਈ ਹੈ। ਪਲਸਰ 220F ਦੀ ਕੀਮਤ ਤਕਰੀਬਨ 9 ਹਜ਼ਾਰ ਰੁਪਏ ਵਧਾ ਕੇ 1,17,286 ਕਰ ਦਿੱਤੀ ਗਈ ਹੈ।
ਉੱਥੇ ਹੀ, ਡੋਮੀਨੋਰ 400 ਨੂੰ ਵੀ ਕੰਪਨੀ ਨੇ  BS6 ਇੰਜਣ ਨਾਲ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ BS4 ਮਾਡਲ ਦੀ ਤੁਲਨਾ ਵਿਚ 1,749 ਰੁਪਏ ਵੱਧ ਕੇ ਹੁਣ 1,91,751 ਰੁਪਏ ਹੋ ਗਈ ਹੈ। ਡੋਮੀਨੋਰ 400 ਵਿਚ 373 ਸੀਸੀ ਪਾਵਰਡ , ਸਿੰਗਲ-ਸਿਲੰਡਰ, ਲਿਕਿਉਡ-ਕੂਲਡ ਅਤੇ ਫਿਊਲ-ਇੰਜੈਕਟਡ ਮੋਟਰ ਦਿੱਤੀ ਗਈ ਹੈ।