PPF, NSC, RD ਲਈ ਹੋਵੇਗਾ ਹੁਣ ਇਕ ਕਾਮਨ ਫਾਰਮ, ਨਿਵੇਸ਼ ਕਰਨਾ ਹੋਵੇਗਾ ਸੌਖਾ

ਨਵੀਂ ਦਿੱਲੀ- ਡਾਕਘਰ ਵਿਚ ਹੁਣ ਛੋਟੀ ਸੇਵਿੰਗ ਸਕੀਮ ਵਿਚ ਨਿਵੇਸ਼ ਕਰਨਾ ਪਹਿਲਾਂ ਤੋਂ ਵੀ ਵਧੇਰੇ ਸੌਖਾ ਹੋ ਗਿਆ ਹੈ। ਡਾਕਘਰਾਂ ਵਿਚ ਸਾਰੀਆਂ ਸਮਾਲ ਸੇਵਿੰਗ ਸਕੀਮਾਂ ਵਿਚ ਖਾਤਾ ਖੋਲ੍ਹਣ ਲਈ ਹੁਣ ਇਕ ਹੀ ਫਾਰਮ  ਹੋਵੇਗਾ, ਜਿਸ ਰਾਹੀਂ ਨਿਵੇਸ਼ਕਾਂ ਨੂੰ ਹੁਣ ਪਹਿਲਾਂ ਨਾਲੋਂ ਵਧੇਰੇ ਸਹੂਲੀਅਤ ਹੋਵੇਗੀ। ਵਿਭਾਗ ਵਲੋਂ 15 ਅਪ੍ਰੈਲ ਨੂੰ ਜਾਰੀ ਇਕ ਸਰਕੁਲਰ ਮੁਤਾਬਕ, ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਸੁਕੰਨਿਆ ਸਮਰਿਧੀ ਅਕਾਊਂਟ, ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ ਖਰੀਦਣ ਲਈ ਹੁਣ ਇਕ ਕਾਮਨ ਫਾਰਮ ਭਰਨਾ ਪਵੇਗਾ, ਜਿਸ ਰਾਹੀਂ ਨਿਵੇਸ਼ਕ ਇਨ੍ਹਾਂ ਸਕੀਮਾਂ ਵਿਚ ਨਿਵੇਸ਼ ਕਰ ਸਕਣਗੇ।

ਇਸ ਤੋਂ ਪਹਿਲਾਂ, ਕੇਂਦਰੀ ਵਿੱਤ ਮੰਤਰਾਲਾ ਨੇ ਦਸੰਬਰ 2019 ਵਿਚ ਇਕ ਸਰਕੁਲਰ ਜਾਰੀ ਕੀਤਾ ਸੀ, ਜਿਸ ਵਿਚ ਸਮਾਲ ਸੇਵਿੰਗਜ਼ ਸਕੀਮ ਦੇ ਨਿਯਮਾਂ ਦੀ ਸੋਧ ਕਰਨ ਨਾਲ ਹਰ ਸਮਾਲ ਸੇਵਿੰਗ ਸਕੀਮ ਲਈ ਵੱਖ-ਵੱਖ ਫਾਰਮ ਦੀ ਵਿਵਸਥਾ ਸੀ ਪਰ ਇਸ ਨਾਲ ਵਧੇਰੇ ਕਰਕੇ ਡਾਕਘਰਾਂ ਨੂੰ ਇਨ੍ਹਾਂ ਫਾਰਮਾਂ ਦੀ ਪ੍ਰਿੰਟਿੰਗ/ਖਰੀਦ ਅਤੇ ਉਪਲੱਬਧਤਾ ਸੁਨਿਸ਼ਚਿਤ ਕਰਨ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲਾਂਕਿ, ਆਰਡਰ ਵਿਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਜੇਕਰ ਕੋਈ ਜਮ੍ਹਾਕਰਤਾ ਸੋਧੇ ਹੋਏ ਨਿਯਮਾਂ ਵਿਚ ਕੋਈ ਵੀ ਨੋਟੀਫਾਈ ਫਾਰਮ ਜਮ੍ਹਾਂ ਕਰਦਾ ਹੈ ਤਾਂ ਉਸ ਨੂੰ ਸਵਿਕਾਰ ਕੀਤਾ ਜਾਵੇਗਾ।

ਫਾਰਮ ਨੰਬਰ ਐੱਸ. ਬੀ. 103 
ਖਾਤਾ ਖੋਲ੍ਹਣ ਜਾਂ ਸਰਟੀਫਿਕੇਟ ਖਰੀਦਣ ਜਾਂ ਪਹਿਲੀ ਵਾਰ ਨਿਵੇਸ਼ ਕਰਨ ਲਈ ਅਕਾਊਂਟ/ਪਰਚੇਜ ਆਫ ਸਰਟੀਫਿਕੇਟ (ਏ. ਓ. ਐੱਫ.) ਖੋਲ੍ਹਣ ਵਾਲੇ ਅਪੀਲ ਪੱਤਰ ਦਾ ਇਸਤੇਮਾਲ ਕੀਤਾ ਜਾਵੇਗਾ। ਪੇਮੈਂਟ ਕਰਨ ਲਈ ਇਸ ਅਪੀਲ ਦੇ ਨਾਲ ਫਾਰਮ ਨੰਬਰ ਐੱਸ. ਬੀ. 103 (ਪੇ-ਇਨ-ਸਲਿਪ) ਲਿਆ ਗਿਆ ਹੈ।
ਫਾਰਮ ਨੰਬਰ  SB 103
ਮਚਿਓਰਟੀ ਦੇ ਬਾਅਦ ਕਿਸੇ ਵੀ ਅਕਾਊਂਟ ਨੂੰ ਬੰਦ ਕਰਨ ਲਈ ਇਕ ਕਾਮਨ ਫਾਰਮ  SB-7A ਲਿਆਂਦਾ ਗਿਆ ਹੈ। ਇਸ ਫਾਰਮ ਦਾ ਇਸਤੇਮਾਲ ਪੀ. ਪੀ. ਐੱਫ., ਸੀਨੀਅਰ ਸਿਟਜ਼ਨ ਸੇਵਿੰਗਜ਼ ਅਕਾਊਂਟ ਆਦਿ ਨੂੰ ਮਚਿਓਰਿਟੀ ਮਗਰੋਂ ਬੰਦ ਕਰਨ ਲਈ ਕੀਤਾ ਜਾਵੇਗਾ।
ਫਾਰਮ ਨੰਬਰ  SB-7B
ਪੀ. ਪੀ. ਐੱਫ,  ਸੀਨੀਅਰ ਸਿਟਜ਼ਨ ਸੇਵਿੰਗਜ਼ ਸਕੀਮ, ਰੇਕਰਿੰਗ ਡਿਪਾਜ਼ਿਟ ਵਰਗੇ ਕਿਸੇ ਅਕਾਊਂਟ ਨੂੰ ਸਥਾਈ ਤੌਰ ‘ਤੇ ਬੰਦ ਕਰਨਾ ਹੈ ਤਾਂ ਇਸ ਦੇ ਲਈ SB-7B ਫਾਰਮ ਦੀ ਵਰਤੋਂ ਕੀਤੀ ਜਾਵੇਗੀ।
ਹਰ ਡਾਕਘਰ ਵਿਚ ਹੋਵੇਗੀ ਵਰਤੋਂ 
ਇਸ ਤਰ੍ਹਾਂ, ਰੇਕਰਿੰਗ ਡਿਪਾਜ਼ਿਟ, ਟਾਈਮ ਡਿਪਾਜ਼ਿਟ. ਪੀ. ਪੀ. ਐੱਫ. ਅਤੇ ਸੀਨੀਅਰ ਸਿਟੀਜ਼ਨ ਸਕੀਮ ਦੀ ਮਚਿਓਰਿਟੀ ਵਧਾਉਣ ਲਈ ਵੀ ਇਕ ਕਾਮਨ ਫਾਰਮ ਦੀ ਵਰਤੋਂ ਕੋਰ ਬੈਂਕਿੰਗ ਸਲਿਊਸ਼ਨ ਅਤੇ ਨਾਨ ਸੀ. ਬੀ. ਐੱਸ. ਦੋਹਾਂ ਤਰ੍ਹਾਂ ਦੇ ਡਾਕਘਰਾਂ ਵਿਚ ਕੀਤੀ ਜਾਵੇਗੀ।
ਫਾਰਮ ਨੰਬਰ SB-7
ਪੋਸਟ ਆਫਸ ਸੇਵਿੰਗਜ਼ ਅਕਾਊਂਟ ਵਿਚੋਂ ਪੈਸੇ ਕਢਾਉਣ ਅਤੇ ਜਮ੍ਹਾ ਕਰਵਾਉਣ, ਮੰਥਲੀ ਇਨਕਨ ਸਕੀਮ ਅਤੇ ਸੀਨੀਅਰ ਸਿਟੀਜ਼ਨ ਸੇਵਿੰਗਜ਼ ਅਕਾਊਂਟ ਨਾਲ ਇੰਟਰਸਟ ਕਢਾਉਣ ਲਈ SB-7 ਫਾਰਮ ਦੀ ਵਰਤੋਂ ਕੀਤੀ ਜਾਵੇਗੀ।