ਸ਼ਰਾਬ ਦੀਆਂ ਬੋਤਲਾਂ ਤੇ ਨਕਦੀ ਚੋਰੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ

ਟਾਂਡਾ ਉੜਮੁੜ— ਟਾਂਡਾ ਪੁਲਸ ਨੇ ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਜ਼ਹੂਰਾ ਵਿਖੇ ਤਿੰਨ ਵਿਅਕਤੀਆਂ ਵੱਲੋਂ ਇਕ ਸ਼ਰਾਬ ਦੇ ਠੇਕੇ ‘ਤੇ ਵੱਖ-ਵੱਖ ਬਰਾਂਡ ਦੀਆਂ 90 ਬੋਤਲਾਂ ਸ਼ਰਾਬ ਦੀਆਂ ਅਤੇ ਨਕਦੀ ਚੋਰੀ ਕਰਨ ‘ਤੇ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਸ ਨੇ ਇਹ ਮਾਮਲਾ ਅਜੀਤਪਾਲ ਸਿੰਘ ਪੁੱਤਰ ਜੋਗਿੰਦਰ ਬਸੀ ਜਲਾਲ ਦੇ ਬਿਆਨਾਂ ਦੇ ਆਧਾਰ ‘ਤੇ ਕੁਲਵੀਰ ਸਿੰਘ ਉਰਫ ਨੀਟੂ ਪੁੱਤਰ ਜਗਜੀਤ ਸਿੰਘ ਵਾਸੀ ਕਲਿਆਣਪੁਰ, ਰਵੀ ਪੁੱਤਰ ਬਿੱਟੂ ਅਤੇ ਦਾਊ ਪੁੱਤਰ ਸਦੀਕ ਮਸੀਹ ਦੋਨੋਂ ਵਾਸੀ ਜਹੂਰਾ ਖਿਲਾਫ ਦਰਜ ਕੀਤਾ ਹੈ।

ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ‘ਚ ਠੇਕੇ ਦੇ ਮਾਲਕ ਅਜੀਤਪਾਲ ਸਿੰਘ ਨੇ ਦੱਸਿਆ ਕਿ ਬੀਤੀ 23/24  ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਸਾਥੀਆਂ ਸਮੇਤ ਜਦੋਂ ਠੇਕੇ ਦੀ ਚੈਕਿੰਗ ਕਰਨ ਗਿਆ ਤਾਂ ਉੱਥੇ ਦੇਖਿਆ ਕਿ ਕਿ ਚੋਰਾਂ ਨੇ ਠੇਕੇ ਦੇ ਤਾਲੇ ਤੋੜਨ ਉਪਰੰਤ ਅੰਦਰੋਂ ਵੱਖ-ਵੱਖ ਬਰਾਂਡ ਦੀਆਂ ਕਰੀਬ 90 ਬੋਤਲਾਂ ਅਤੇ 860 ਰੁਪਏ ਦੀ ਨਕਦੀ ਚੋਰੀ ਕਰ ਲਈ ਸੀ ਅਤੇ ਬਾਅਦ ‘ਚ ਉਸ ਨੂੰ ਪਤਾ ਲੱਗਾ ਕਿ ਇਹ ਚੋਰੀ ਉਕਤ ਵਿਅਕਤੀਆਂ ਨੇ ਕੀਤੀ ਹੈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।