ਹੁਸ਼ਿਆਰਪੁਰ : ਤਕਨੀਕੀ ਖਰਾਬੀ ਕਾਰਨ ਖੇਤਾਂ ‘ਚ ਉਤਾਰਨਾ ਪਿਆ ‘ਮਿਲਟਰੀ ਹੈਲੀਕਾਪਟਰ’

ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਬੁੱਢਾਬੜਾ ‘ਚ ਫੌਜ ਦੇ ਇਕ ਅਪਾਚੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਖੇਤਾਂ ‘ਚ ਉਤਾਰਿਆ ਗਿਆ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇਸ ਹੈਲੀਕਾਪਟਰ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ ਅਤੇ ਕਿਸੇ ਤਕਨੀਕੀ ਖਰਾਬੀ ਦੇ ਚੱਲਦਿਆਂ ਇਸ ਦੀ ਖੇਤਾਂ ‘ਚ ਅਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਹੈਲੀਕਾਪਟਰ ‘ਚ ਮੌਜੂਦ ਦੋਵੇਂ ਪਾਇਲਟ ਅਤੇ ਹੈਲੀਕਾਪਟਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਫਿਲਹਾਲ ਪੁਲਸ ਮੌਕੇ ‘ਤੇ ਪੁੱਜ ਗਈ ਹੈ ਅਤੇ ਪਠਾਨਕੋਟ ਬੇਸ ‘ਤੇ ਫੌਜ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ, ਪ੍ਰਸ਼ਾਸਨ ਸਮੇਤ ਲੋਕਾਂ ਦਾ ਭਾਰੀ ਹਜੂਮ ਇਕੱਠਾ ਹੋ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ।