ਟਰਾਂਸਕੋ ਮੁਲਾਜਮਾਂ ਕੋਲੋਂ ਡੰਡ ਬੈਠਕਾਂ ਕਢਵਾਈਆਂ

ਟਰਾਂਸਕੋ ਮੁਲਾਜਮਾਂ ਕੋਲੋਂ ਡੰਡ ਬੈਠਕਾਂ ਕਢਵਾਉਂਦੇ ਕਿਸਾਨ ਆਗੂ।
ਕਰਤਾਰਪੁਰ  (ਪੰਜਾਬੀ ਸਪੈਕਟ੍ਰਮ ਸਰਵਿਸ) ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟ ਦੀ ਅਗਵਾਈ ਵਿੱਚ ਕਿਸਾਨਾਂ ਨੇ ਪੰਜਾਬ ਸਟੇਟ ਪਾਵਰ ਟਰਾਂਸਮਿਸਨ ਕਾਰਪੋਰੇਸਨ ਲਿਮਟਿਡ ਦੇ 220 ਕੇਵੀ ਸਬ-ਸਟੇਸ਼ਨ ਕਰਤਾਰਪੁਰ ਵਿੱਚ ਅੱਜ ਹੰਗਾਮਾ ਕੀਤਾ। ਕਿਸਾਨਾਂ ਨੇ ਝੋਨੇ ਦੀ ਲਵਾਈ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਉਨ੍ਹਾਂ ਇਸ ਦੀ ਇੱਕ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਹੈ। ਸਬ-ਸਟੇਸਨ ਕਰਤਾਰਪੁਰ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਦੋ ਮੁਲਾਜ਼ਮਾਂ ਦੀਆਂ ਡੰਡ ਬੈਠਕਾਂ ਕਢਵਾਈਆਂ ਅਤੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਏ। ਉਧਰ ਗਰਿੱਡ ਸਬ-ਸਟੇਸਨ ਇੰਪਲਾਈਜ ਯੂਨੀਅਨ ਪੰਜਾਬ ਪਾਵਰਕੌਮ ਅਤੇ ਟਰਾਂਸਕੋ ਦੇ ਆਗੂਆਂ ਨੇ ਲਿਖਤੀ ਬਿਆਨ ਰਾਹੀਂ ਮੁੱਖ ਮੰਤਰੀ ਅਤੇ ਡੀਜੀਪੀ ਕੋਲੋਂ ਮੰਗ ਕੀਤੀ ਕਿ ਸਬ-ਸਟੇਸ਼ਨ ’ਤੇ ਹੰਗਾਮਾ ਕਰਕੇ ਮੁਲਾਜਮਾਂ ਨਾਲ ਦੁਰਵਿਹਾਰ ਕਰਨ ਅਤੇ ਵੀਡੀਓ ਬਣਾ ਕੇ ਵਾਇਰਲ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।