ਇੰਜਣ ਨੂੰ ਅੱਗ ਲੱਗਣ ਕਾਰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸਿਆ

ਨੂਰਪੁਰ ਬੇਦੀ, 16 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) : ਖੇਤਰ ਦੇ ਪਿੰਡ ਗਰੇਵਾਲ ਵਿਖੇ ਇੰਜਣ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਰੋਨਾ ਮਹਾਮਾਰੀ ਦੇ ਦੌਰ ਦੌਰਾਨ ਕਿਸੇ ਹੋਰ ਬਿਮਾਰੀ ਦੇ ਫੈਲਣ ਤੋਂ ਰੋਕਣ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਦੇ ਪੁਰਾਣੇ ਛੱਪੜ ਜਾਂ ਟੋਭੇ ਸਫ਼ਾਈ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ ਜਿਸ ਤਹਿਤ ਉਨ੍ਹਾਂ ਵੱਲੋਂ ਪਿੰਡ ਦੇ ਪੁਰਾਣੇ ਟੋਭੇ ਦੀ ਸਫਾਈ ਕਰਵਾਈ ਜਾ ਰਹੀ ਸੀ ,ਜਿਸ ਲਈ ਲਗਾਏ ਗਏ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਜਸਵਿੰਦਰ ਸਿੰਘ ਇੰਜਣ ਰਾਹੀਂ ਟੋਭੇ ਚੋਂ ਪਾਣੀ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਹੀ ਇੰਜਣ ਨੂੰ ਅੱਗ ਲੱਗ ਗਈ ਜਿਸ ਕਾਰਨ ਉਹ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਤੇ ਮੌਕੇ ਤੇ ਉਸ ਨੂੰ ਬਚਾਉਂਦਿਆਂ ਉਸ ਦੇ ਪਿਤਾ ਮਹਾਂ ਸਿੰਘ ਦੀਆਂ ਹੱਥ ਦੀਆਂ ਉਂਗਲੀਆਂ ਵੀ ਜਲ ਗਈਆਂ ।ਉਕਤ ਜ਼ਖ਼ਮੀ ਵਿਅਕਤੀ ਤੇ ਉਸਦੇ ਪਿਤਾ ਦੋਵਾਂ ਨੂੰ ਪਹਿਲਾਂ ਸਰਕਾਰੀ ਹਫ਼ਤਾ ਰੋਪੜ ਵਿਖੇ ਲਿਜਾਇਆ ਗਿਆ ਉੱਥੇ ਉਸ ਦੀ ਹਾਲਤ ਦੇਖਦਿਆਂ ਹੋਇਆ ਉਸ ਨੂੰ ਜੀਐਮਸੀਐਚ 32 ਸੈਕਟਰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ‘ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।