OnePlus ਨੇ ਲਾਂਚ ਕੀਤੇ ਆਪਣੇ ਫਲੈਗਸ਼ਿਪ 8 ਸੀਰੀਜ਼ ਦੇ ਸਮਾਰਟਫੋਨਸ, ਜਾਣੋ ਕੀਮਤ ਤੇ ਫੀਚਰਸ

ਗੈਜੇਟ ਡੈਸਕ—ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਆਖਿਰਕਾਰ ਆਪਣੀ 8 ਸੀਰੀਜ਼ ਦੇ ਨਵੇਂ ਫਲੈਗਸ਼ਿਪ ਸਮਾਰਟਫੋਨਸ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਲੇਟੈਸਟ ਅਤੇ ਪਾਵਰਫੁਲ ਸਨੈਪਡਰੈਗਨ 864 ਪ੍ਰੋਸੈਸਰ ਅਤੇ ਸ਼ਾਨਦਾਰ ਡਿਸਪਲੇਅ ਨਾਲ ਲਾਂਚ ਕੀਤਾ ਗਿਆ ਹੈ। ਦੋਵਾਂ ਹੀ ਸਮਾਰਟਫੋਨਸ ‘ਚ 4ਜੀ ਤੋਂ ਇਲਾਵਾ 5ਜੀ ਕੁਨੈਕੀਵਿਟੀ ਨੂੰ ਵੀ ਸਪੋਰਟ ਕਰਦੇ ਹਨ।

ਕੀਮਤ
ਵਨਪਲੱਸ 8 ਪ੍ਰੋ ਦੇ 8GB RAM + 128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ  $899  (ਲਗਭਗ 68 ਹਜ਼ਾਰ ਰੁਪਏ) ਅਤੇ 12GB RAM + 256GBਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ $999 (ਲਗਭਗ 76 ਹਜ਼ਾਰ ਰੁਪਏ) ਰੱਖੀ ਗਈ ਹੈ। ਇਨ੍ਹਾਂ ਦੇ ਸਭ ਤੋਂ ਪਹਿਲਾਂ 21 ਅਪ੍ਰੈਲ ਤੋਂ ਯੂਰੋਪ ‘ਚ ਪ੍ਰੀ-ਆਰਡਰ ਸ਼ੁਰੂ ਕੀਤੇ ਜਾਣਗੇ।