ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਸੜਕਾਂ ਦਾ ਘਟੀਆ ਨਿਰਮਾਣ

ਲਾਹੌਰ, (ਪੰਜਾਬੀ ਸਪੈਕਟ੍ਰਮ ਸਰਵਿਸ):  ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਇੰਨੀ ਜਲਦੀ ਸੀ ਕਿ ਉਨ੍ਹਾਂ ਘਟੀਆ ਕੁਆਲਟੀ ਦੀਆਂ ਸੜਕਾਂ ਬਣਾ ਦਿੱਤੀਆਂ। ਇਹ ਸੜਕਾਂ ਇੱਕ ਸਾਲ ਵੀ ਨਹੀਂ ਚੱਲੀਆਂ ਤੇ ਅੱਜ ਇਨ੍ਹਾਂ ਦੀ ਹਾਲਤ ਖਸਤਾ ਹੋ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਲਾਹੌਰ ਹਾਈ ਕੋਰਟ ਨੇ 12 ਯਾਨੀ ਨੈਸ਼ਨਲ ਅਕਾਊਂਟੇਬਿਲਿਟੀ ਬਿਉਰੋ ਦੇ ਡੀਜੀ ਨੂੰ ਸੌਂਪੀ ਹੈ। ਹਾਈਕੋਰਟ ਨੇ 12 ਤੋਂ ਸੜਕ ਦੇ ਡਿਜਾਇਨ ਤੇ ਐਕਸਪ੍ਰਟਸ ਤੋਂ ਰਾਏਸ਼ੁਮਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜਲਦਬਾਜੀ ‘ਚ  ਇਹ ਕੰਮ ਉਨ੍ਹਾਂ ਅਫਸਰਾਂ ਨੂੰ ਸੌਂਪ ਦਿੱਤਾ ਜੋ ਅਸਲ ‘ਚ ਉਸ ਫੀਲਡ ਦੇ ਮਾਸਟਰ ਨਹੀਂ ਸੀ।
ਹੁਣ ਹਾਈਕੋਰਟ ‘ਚ ਨਰੋਵਾਲ ਜਿਲ੍ਹੇ ਦੇ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਆਲੇ-ਦੁਆਲੇ ਦੀਆਂ ਖਸਤਾ ਸੜਕਾਂ ਦਾ ਹਿਸਾਬ ਲਿਆ ਜਾਏਗਾ। ਇਸ ਮਾਮਲੇ ਦੀ ਹੁਣ ਪੂਰੀ ਜਾਂਚ ਹੋਏਗੀ ਕਿ ਸੜਕਾਂ ਦਾ ਨਕਸ਼ਾ ਕਿਸ ਨੇ ਤਿਆਰ ਕੀਤਾ, ਕਿਸ ਨੇ ਪਾਸ ਕੀਤਾ ਤੇ ਕਿਸ ਤਰ੍ਹਾਂ ਦਾ ਮਟੀਰੀਅਲ ਇਸਤਮਾਲ ਕਰਕੇ ਇਹ ਸੜਕਾਂ ਦਾ ਨਿਰਮਾਣ ਕੀਤਾ ਗਿਆ। ਕੋਈ ਐਕਸਪਰਟ ਇਸ ਪੂਰੀ ਕੰਸਟਰਕਸ਼ਨ ‘ਚ ਸ਼ਾਮਲ ਸੀ ਵੀ ਜਾਂ ਨਹੀਂ। ਹਾਈਕੋਰਟ ਨੂੰ ਕਰਤਾਰਪੁਰ ਸਾਹਿਬ ‘ਚ ਹੋਏ ਸੜਕ ਨਿਰਮਾਣ ਤੇ ਘਪਲੇ ਦਾ ਸ਼ੱਕ ਹੈ।