ਪਾਕਿਸਤਾਨ ਦੇ ਮਦਰੱਸੇ ‘ਚ ਧਮਾਕਾ, 7 ਦੀ ਮੌਤ, 70 ਜ਼ਖਮੀ

ਪਾਕਿਸਤਾਨ ਦੇ ਮਦਰੱਸੇ ‘ਚ ਧਮਾਕਾ, 7 ਦੀ ਮੌਤ, 70 ਜ਼ਖਮੀ

ਇਸਲਾਮਾਬਾਦ , (ਪੰਜਾਬੀ ਸਪੈਕਟ੍ਰਮ ਸਰਵਿਸ)- ਪਾਕਿਸਤਾਨ ਦੇ ਪੇਸਾਵਰ ਵਿਚ ਇਕ ਮਦਰੱਸੇ ਧਮਾਕੇ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਤੋਂ ਵੱਧ ਜਖਮੀ ਦੱਸੇ ਗਏ ਹਨ। ਇਹ ਮਦਰੱਸਾ ਪਿਸਾਵਰ ਦੀ ਦੀਰ ਕਲੋਨੀ ਨੇੜੇ ਸਥਿਤ ਹੈ। ਧਮਾਕੇ ਦੇ ਕਾਰਨਾਂ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ, ਮੁਢਲੀ ਜਾਂਚ ਵਿਚ ਆਈਈਡੀ ਧਮਾਕੇ ਦਾ ਸੱਕ ਪੈਦਾ ਹੋਇਆ ਹੈ। ਜਖਮੀਆਂ ਵਿਚ ਬਹੁਤੇ ਬੱਚੇ ਦੱਸੇ ਜਾ ਰਹੇ ਹਨ।
ਪੇਸਾਵਰ ਦੇ ਸੀਨੀਅਰ ਐਸਐਸਪੀ ਮਨਸੂਰ ਅਮਨ ਨੇ ਡਾਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੁਢਲੀ ਜਾਂਚ ਵਿੱਚ ਇਸ ਦੇ ਗੈਸ ਧਮਾਕੇ ਦੇ ਸਬੂਤ ਨਹੀਂ ਮਿਲੇ ਹਨ। ਜਖਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਦੱਸਿਆ ਕਿ 70 ਤੋਂ ਵੱਧ ਜਖਮੀ ਲਿਆਂਦੇ ਗਏ ਹਨ, ਜਿਨ੍ਹਾਂ ਵਿੱਚ ਵਧੇਰੇ ਬੱਚੇ ਹਨ। ਕੁਝ ਬੱਚਿਆਂ ਦੀ ਹਾਲਤ ਵੀ ਬਹੁਤ ਗੰਭੀਰ ਹੈ। ਮਨਸੂਰ ਅਨੁਸਾਰ ਮੁਢੱਲੀ ਜਾਂਚ ਵਿੱਚ ਇਹ ਇੱਕ  ਧਮਾਕੇ ਦੀ ਤਰ੍ਹਾਂ ਜਾਪਦਾ ਹੈ ਇਸ ਵਿਚ 5 ਕਿੱਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਹੈ। ਫਿਲਹਾਲ ਪੁਲਿਸ ਪੂਰੇ ਖੇਤਰ ਅਤੇ ਮਦਰੱਸਿਆਂ ਤੋਂ ਆਉਣ ਵਾਲੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਸੀ ਤਾਂ ਸੈਮੀਨਾਰ ਵਿਚ ਬੱਚਿਆਂ ਲਈ ਕੁਰਾਨ ਦੀ ਕਲਾਸ ਸੀ। ਇਕ ਅਣਪਛਾਤੇ ਵਿਅਕਤੀ ਨੇ ਇਕ ਬੈਗ ਮਦਰੱਸੇ ਵਿਚ ਰੱਖ ਦਿੱਤਾ । ਜਖਮੀਆਂ ਵਿਚ ਮਦਰੱਸੇ ਦੇ ਕਈ ਅਧਿਆਪਕ ਵੀ ਸਾਮਲ ਹਨ।