ਯੂਕ੍ਰੇਨ ‘ਚ ਫੌਜ ਦਾ ਹਵਾਈ ਜਹਾਜ ਕਰੈਸ਼, 22 ਦੀ ਮੌਤ 4 ਲਾਪਤਾ

ਯੂਕੇ੍ਰਨ, (ਪੰਜਾਬੀ ਸਪੈਕਟ੍ਰਮ ਸਰਵਿਸ) : ਯੂਕ੍ਰੇਨ ‘ਚ ਇਕ ਦੁਖਦਾਈ ਜਹਾਜ ਹਾਦਸਾਗ੍ਰਸਤ ਹੋ ਗਿਆ। ਫੌਜ ਦਾ ਜਹਾਜ ਯੂਕ੍ਰੇਨ ਵਿੱਚ ਕਰੈਸ ਹੋ ਗਿਆ। ਇਸ ਘਟਨਾ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ। ਦੋ ਲੋਕ ਗੰਭੀਰ ਜਖਮੀ ਹਨ। ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ।  ਜਾਣਕਾਰੀ ਅਨੁਸਾਰ ਸੈਨਾ ਦੇ ਕਰੈਸ ਹੋਏ ਜਹਾਜ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 28 ਲੋਕ ਸਵਾਰ ਸਨ। ਕਿਹਾ ਜਾਂਦਾ ਹੈ ਕਿ ਜਹਾਜ ਦੇ ਲੈਂਡਿੰਗ ਦੌਰਾਨ ਕ੍ਰੈਸ ਹੋਇਆ ਸੀ। ਲੈਂਡਿੰਗ ਦੇ ਸਮੇਂ ਜਹਾਜ ਨੂੰ ਅੱਗ ਲੱਗ ਗਈ। ਜਹਾਜ ਅੱਗ ਦੀਆਂ ਲਪਟਾਂ ਨਾਲ ਭੜਕਿਆ ਹੋਇਆ ਸੀ।
ਮੌਕੇ ‘ਤੇ ਮੌਜੂਦ ਕਰਮਚਾਰੀਆਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ’ ਤੇ ਕਾਬੂ ਪਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜਹਾਜ ਵਿਚ ਫਸੇ 24 ਲੋਕਾਂ ਨੂੰ ਤੁਰੰਤ ਇਲਾਜ ਲਈ ਨਜਦੀਕੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ 22 ਲੋਕਾਂ ਨੂੰ ਮਿ੍ਰਤਕ ਘੋਸਿਤ ਕਰ ਦਿੱਤਾ। ਦੋ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਚਾਰ ਲੋਕ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।