ਵੇਟਲਿਫਟਰ ਨੇ ਗਲਤ ਢੰਗ ਨਾਲ 400 ਕਿੱਲੋ ਭਾਰ ਚੁੱਕਿਆ, ਟੁੱਟੇ ਦੋਵੇਂ ਗੋਡੇ

ਰੂਸ, (ਪੰਜਾਬੀ ਸਪੈਕਟ੍ਰਮ ਸਰਵਿਸ)ਵਰਲਡ ਰਾਅ ਪਾਵਰਲਿਫਟਿੰਗ ਫੈਡਰੇਸਨ ਯੂਰਪੀਅਨ ਚੈਂਪੀਅਨਸਪਿ ਰੂਸ ਵਿੱਚ ਮੈਚ ਦੌਰਾਨ ਰੂਸ ਦੇ ਪਾਵਰਲਿਫਟਰ ਐਲਗਜੈਡਰ ਸੇਡਿਖ (ਐਲਗਜੈਡਰ ਸੇਦਿਕ) ਨੇ 400 ਕਿੱਲੋ ਭਾਰ ਚੁੱਕਣ ਦੀ ਕੋਸਿਸ ਕਰਦਿਆਂ ਉਸ ਦੇ ਦੋਵੇਂ ਗੋਡੇ ਟੁੱਟ ਗਏ। ਇਸ ਇਵੈਂਟ ਦਾ ਵੀਡੀਓ ਸੋਸਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੇਟਲਿਫਟਰ ਨੇ ਆਉਂਦੇ ਹੀ 400 ਕਿਲੋ ਚੁੱਕਣ ਦੀ ਕੋਸਿਸ ਕੀਤੀ। ਅਖੀਰਲੇ ਮਿੰਟ ‘ਤੇ ਭਾਰ ਚੁੱਕਣ ਵੇਲੇ ਇੱਕ ਗਲਤੀ ਨੇ ਉਸ ਉਤੇ ਭਾਰੀ ਪੈ ਗਈ। ਉਸਨੇ ਆਪਣੇ ਮੋਢਿਆਂ ‘ਤੇ ਭਾਰ ਚੁੱਕਿਆ ਪਰ ਜਿਵੇਂ ਹੀ ਉਹ ਹੇਠਾਂ ਬੈਠਿਆ ਉੱਚੀ ਆਵਾਜ ਨਾਲ ਉਸਦੇ ਦੋਵੇਂ ਗੋਡੇ ਟੁੱਟ ਗਏ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ। ਅਲੈਗਜੈਂਡਰ ਨੂੰ ਇਕ ਸਟ੍ਰੈਚਰ ‘ਤੇ ਬਾਹਰ ਲਿਜਾਇਆ ਗਿਆ।ਗੋਡੇ ਟੁੱਟਣ ਦੇ ਨਾਲ ਵੇਟਲਿਫਟਰ ਦੀਆਂ ਮਾਸਪੇਸੀਆਂ ਵੀ ਫਟ ਗਈਆਂ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕਰੀਬ 6 ਘੰਟਿਆਂ ਤੱਕ ਗੋਡਿਆਂ ਦੀ ਸਰਜਰੀ ਕੀਤੀ। ਫਿਲਹਾਲ ਇਸ ਬਾਰੇ ਸਸਪੈਂਸ ਹੈ ਕਿ ਅਲੈਗਜੈਂਡਰ ਦੁਬਾਰਾ ਵੇਟਲਿਫਟਿੰਗ ਕਰ ਸਕੇਗਾ ਜਾਂ ਨਹੀਂ। ਉਸ ਨੂੰ ਡਾਕਟਰਾਂ ਨੇ ਦੋ ਮਹੀਨੇ ਆਰਾਮ ਕਰਨ ਲਈ ਕਿਹਾ ਹੈ। ਇਸ ਸਮੇਂ ਦੌਰਾਨ ਉਹ ਆਪਣੀ ਲੱਤ ਨੂੰ ਵੀ ਨਹੀਂ ਹਿਲਾ ਸਕੇਗਾ। ਅਲੈਗਜੈਂਡਰ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਦੁਬਾਰਾ ਤੁਰਨਾ ਸਿੱਖਣਾ ਪਏਗਾ।