ਨੀਦਰਲੈਂਡ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਅਪਮਾਨ

ਐਮਸਟਰਡਮ, (ਪੰਜਾਬੀ ਸਪੈਕਟ੍ਰਮ ਸਰਵਿਸ) ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿਚ ਅਣਪਛਾਤੇ ਬਦਮਾਸਾਂ ਨੇ ਅਮਰੀਕਾ ਵਿਚ ਪੁਲੀਸ ਹਿਰਾਸਤ ਵਿਚ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੁਨੀਆ ਭਰ ਵਿਚ ਵਿਵਾਦਿਤ ਯਾਦਗਾਰਾਂ ‘ਤੇ ਹਮਲਿਆਂ ਦੌਰਾਨ ਮਹਾਤਮਾ ਗਾਂਧੀ ਦੇ ਬੁੱਤ ਨੂੰ ਚਿੱਤਰਾਂ ਤੇ ਸਪਰੇਅ ਪੇਂਟਿੰਗ ਨਾਲ ਖਰਾਬ ਕਰ ਦਿੱਤਾ ਹੈ। ਐਮਸਟਰਡਮ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਲਾਲ ਰੰਗ ਵਿੱਚ ਰੰਗ ਦਿੱਤਾ ਤੇ ਇਸ ਦੇ ਹੇਠ ‘ਨਸਲਵਾਦੀ‘ ਟਿੱਪਣੀ ਲਿਖ ਦਿੱਤੀ। ਸ਼ਹਿਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਤ ਨੂੰ ਠੀਕ ਕਰਵਾਇਆ ਜਾਵੇਗਾ।