ਪੂਰੀ ਦਨੀਆ ਲਈ ਰਾਹਤ ਦੀ ਖ਼ਬਰ, ਜਿੱਥੋਂ ਹੋਈ ਸ਼ੁਰੂਆਤ, ਉੱਥੋਂ ‘ਕੋਰੋਨਾਵਾਇਰਸ’ ਦਾ ਖਾਤਮਾ!

china life on track now

ਬੀਜਿੰਗ: ਚੀਨ ‘ਚ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ ਸੀ। ਹੁਣ ਇੱਥੇ ਸਥਿਤੀ ਹੌਲੀ-ਹੌਲੀ ਆਮ ਵਾਂਗ ਵਾਪਸ ਪਰਤ ਰਹੀ ਹੈ ਤੇ ਸ਼ਨੀਵਾਰ ਨੂੰ ਲਾਗ ਦੇ ਸਿਰਫ ਦੋ ਮਾਮਲਿਆਂ ਦੀ ਪੁਸ਼ਟੀ ਹੋਈ। ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਲਈ ਕਦਮ ਚੁੱਕੇ ਜਾਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬੀਜਿੰਗ ਦੇ ਪੱਛਮ ‘ਚ ਸ਼ਾਂਕਸੀ ਪ੍ਰਾਂਤ ‘ਚ ਨਵਾਂ ਕੇਸ ਅਤੇ ਦੂਜਾ ਕੇਸ ਸ਼ੰਘਾਈ ‘ਚ ਸਾਹਮਣੇ ਆਇਆ ਹੈ। ਚੀਨ ‘ਚ ਕੋਰੋਨਾਵਾਇਰਸ ਦੀ ਅਧਿਕਾਰਤ ਤੌਰ ‘ਤੇ ਗਿਣਤੀ 82,877 ਹੈ। ਜ਼ਿਆਦਾਤਰ ਮਰੀਜ਼ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਚੀਨ ‘ਚ ਸ਼ਨੀਵਾਰ ਨੂੰ ਮੌਤ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਤੇ ਪਿਛਲੇ ਦੋ ਹਫ਼ਤਿਆਂ ‘ਚ ਉੱਥੇ ਸਿਰਫ ਇੱਕ ਵਿਅਕਤੀ ਦੀ ਮੌਤ ਹੋਈ ਹੈ। ਦੇਸ਼ ‘ਚ ਅਧਿਕਾਰਤ ਤੌਰ ‘ਤੇ ਮੌਤ ਦੀ ਗਿਣਤੀ 4,633 ਹੈ।

ਸਰਕਾਰ ਨੇ ਸਾਰੇ ਵਿਦੇਸ਼ੀਆਂ  ਦੇ ਦੇਸ਼ ‘ਚ ਦਾਖਲ ਹੋਣ ‘ਤੇ ਪਾਬੰਦੀ ਲਾਈ ਹੈ ਤੇ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੀ ਗਿਣਤੀ ਘਟਾ ਦਿੱਤੀ ਹੈ। ਇਸ ਨਾਲ ਚੀਨੀ ਨਾਗਰਿਕਾਂ ਨੂੰ ਵਿਦੇਸ਼ ਤੋਂ ਵਾਪਸ ਆਉਣਾ ਮੁਸ਼ਕਲ ਹੋ ਗਿਆ ਹੈ।