ਪਾਕਿਸਤਾਨ ‘ਚ ਬੰਬ ਧਮਾਕਾ, ਦੋ ਅਧਿਆਪਕਾਂ ਦੀ ਮੌਤ

ਸਥਾਨਕ ਲੋਕਾਂ ਮੁਤਾਬਕ ਇਕ ਪ੍ਰਾਈਵੇਟ ਸਕੂਲ ਚ ਪੜ੍ਹਾਉਣ ਵਾਲੇ ਅਧਿਆਪਕ ਅਬਦੁਰ ਰਹਿਮਾਨ ਸੀ ਜੋਕਿ ਸਰਕਾਰੀ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ ਇਸਮਾਈਲ ਦੀ ਇਸ ਘਟਨਾ ਚ ਮੌਕੇ ‘ਤੇ ਹੀ ਮੌਤ ਹੋ ਗਈ।

ਪਿਸ਼ਾਵਰ: ਪਾਕਿਸਤਾਨ ਦੇ ਉੱਤਰੀ-ਪੱਛਮੀ ਜ਼ਿਲ੍ਹੇ ਖ਼ੈਬਰ ਪਖਤੂਨਖਵਾ ਦੀ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਸੜਕ ਕਿਨਾਰੇ ਬੰਬ ਧਮਾਕਾ ਹੋਣ ਨਾਲ ਦੋ ਸਕੂਲ ਅਧਿਆਪਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਦੋਵੇਂ ਅਧਿਆਪਕ ਮੋਟਰ ਸਾਇਕਲ ਤੇ ਜਾ ਰਹੇ, ਸਨ ਜਿਸ ਵੇਲੇ ਜਦੋਂ ਸੜਕ ਕਿਨਾਰੇ ਬੰਬ ਧਮਾਕਾ ਹੋ ਗਿਆ।

ਸਥਾਨਕ ਲੋਕਾਂ ਮੁਤਾਬਕ ਇਕ ਪ੍ਰਾਈਵੇਟ ਸਕੂਲ ਚ ਪੜ੍ਹਾਉਣ ਵਾਲੇ ਅਧਿਆਪਕ ਅਬਦੁਰ ਰਹਿਮਾਨ ਸੀ ਜੋਕਿ ਸਰਕਾਰੀ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ ਇਸਮਾਈਲ ਦੀ ਇਸ ਘਟਨਾ ਚ ਮੌਕੇ ‘ਤੇ ਹੀ ਮੌਤ ਹੋ ਗਈ।

ਫਿਲਹਾਲ ਕਿਸੇ ਅੱਤਵਾਦੀ ਸੰਗਠਨ ਜਮਾਤ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ। ਇਸ ਇਲਾਕੇ ਵਿਚ ਤਾਲਿਬਾਨ ਵੱਲੋਂ ਅਕਸਰ ਇਸ ਤਰ੍ਹਾਂ ਦੇ ਧਮਾਕਿਆਂ ਨੂੰ ਅਂਜਾਮ ਦਿੱਤਾ ਜਾਂਦਾ ਹੈ।