ਨੌਜਵਾਨ ਦੀ ਲਾਸ਼ ਘਰ ਦੀ ਛੱਤ ਨਾਲ ਲਟਕਦੀ ਹੋਈ ਮਿਲੀ, ਪਿਤਾ ਨੂੰ ਕਤਲ ਦਾ ਸ਼ੱਕ

ਗੁਰਦਾਸਪੁਰ, (ਪੰਜਾਬੀ ਸਪੈਕਟ੍ਰਮ ਸਰਵਿਸ): – ਬਟਾਲਾ ਦੇ ਮੁਹੱਲਾ ਹਾਥੀ ਗੇਟ ਦੇ ਰਹਿਣ ਵਾਲੇ 27 ਸਾਲ ਦੇ ਗਗਨਦੀਪ ਸਿੰਘ ਦੀ ਲਾਸ ਬੁੱਧਵਾਰ ਸਵੇਰੇ ਪੁਰਾਣੇ ਘਰ ਦੀ ਛੱਤ ਨਾਲ ਲਟਕਦੀ ਹੋਈ ਮਿਲੀ। ਇਤਲਾਹ ਮਿਲਦੇ ਹੀ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਲਾਸ ਨੂੰ ਆਪਣੇ ਕਬਜੇ ਵਿੱਚ ਲੈਂਦਿਆਂ,  ਕਾਨੂੰਨੀ ਕਰਵਾਈ ਸੁਰੂ ਕਰ ਦਿੱਤੀ ਗਈ ਹੈ।ਮਿ੍ਰਤਕ ਗਗਨਦੀਪ ਸਿੰਘ ਦੇ ਪਿਤਾ ਕਸਮੀਰ ਸਿੰਘ ਨੇ ਦੱਸਿਆ , ਕਿ ਉਦਾਸ ਪੁੱਤਰ ਗਗਨਦੀਪ ਸਿੰਘ ਬਹੁਤ ਮਿਹਨਤੀ ਸੀ ਅਤੇ ਰੋਜੀ ਰੋਟੀ ਕਮਾਉਣ ਵਾਲਾ ਸੀ । ਕਿਤੇ ਵੀ ਕੰਮ ਮਿਲੇ ਤਾਂ ਉਹ ਚੱਲਿਆ ਜਾਂਦਾ ਸੀ ।ਉਨ੍ਹਾਂ ਦੱਸਿਆ ਕਿ ਮਿਰਤਕ ਗਗਨਦੀਪ ਦੇ ਉਸੇ ਦੇ ਮੁਹੱਲਾ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਕਰੀਬ 7 ਸਾਲਾਂ ਤੋਂ ਪ੍ਰੇਮ ਸੰਬੰਧ ਚਲੇ ਆ ਰਹੇ ਸਨ । ਇਸ ਸਭ ਦੀ ਜਾਣਕਾਰੀ ਕੁੜੀ ਦੇ ਪਰਵਾਰ ਵਾਲੀਆਂ ਨੂੰ ਵੀ ਸੀ । ਕਸਮੀਰ ਸਿੰਘ ਨੇ ਦੱਸਿਆ ਕਿ ਉਹਦਾ ਪੁੱਤਰ ਗਗਨਦੀਪ ਸਿੰਘ ਅਤੇ ਕੁੜੀ ਦੋਨੋਂ ਕੋਰਟ ‘ਚ ਵਿਆਹ ਕਰਵਾਉਣ ਲਈ ਅਦਾਲਤ ਵੀ ਗਏ ਸਨ।  ਪਰ ਕੁੱਝ ਦੇਰ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਨ ਕਰਫਿਊ ਲੱਗਾ ਹੋਣ ਕਰ ਕੇ ਅਦਾਲਤਾਂ ਬੰਦ ਸਨ , ਜਿਸ ਕਾਰਨ ਉਨ੍ਹਾਂ ਦਾ ਕਾਨੂੰਨੀ ਵਿਆਹ ਨਹੀਂ ਹੋ ਸਕਿਆ ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਕੁੜੀ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸਤੇਦਾਰ ਨੇ ਦੋਹਾਂ ਨੂੰ ਲੱਭ ਕੇ ਥਾਣਾ ਸਿਟੀ ਵਿਖੇ ਲੈ ਆਏ । ਥਾਣੇ ਵਿੱਚ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ , ਕਿ ਕੁੱਝ ਦਿਨ ਬਾਅਦ ਦੋਹਾਂ ਦਾ ਵਿਆਹ ਕਰ ਦੇਣਗੇ । ਪਰ ਕਾਫੀ ਸਮਾਂ ਗੁਜਰ ਜਾਣ ਤੇ ਵੀ ਦੋਹਾਂ ਦਾ ਵਿਆਹ ਨਹੀਂ ਕਰਵਾਇਆ ਗਿਆ।ਜਿਹਦੇ ਨਾਲ ਉਦਾਸ ਪੁੱਤਰ ਪਰੇਸਾਨ ਰਹਿਣ ਲਗਾ । ਕਸਮੀਰ ਸਿੰਘ ਨੇ ਕੁੜੀ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸਤੇਦਾਰਾਂ ਉੱਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਜਦੋਂ ਉਹਦਾ ਪੁੱਤਰ ਕਿਤੇ ਕੰਮ ਤੇ ਜਾਂਦਾ ਸੀ ਤਾਂ ਕੁੜੀ ਦੇ ਭਰਾ ਵੀ ਉਹਦੇ ਪਿੱਛੇ ਪਹੁੰਚ ਜਾਂਦੇ ਸਨ  ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ।
ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁਰਾਣਾ ਘਰ ਨਾਲ ਲੱਗਦੀ ਗਲੀ ਵਿੱਚ ਹੈ ਅਤੇ ਗਗਨਦੀਪ ਸਿੰਘ ਅਕਸਰ ਪੁਰਾਣੇ ਘਰ ਵਿੱਚ ਰਾਤ ਨੂੰ ਸੌਣ ਲਈ ਚੱਲਿਆ ਜਾਂਦਾ ਸੀ । ਕਸਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਨਵੇਂ ਘਰ ਵਿੱਚ ਵਾਪਸ ਨਹੀਂ ਆਇਆ ਅਤੇ ਪੁਰਾਣੇ ਘਰ ਵਿੱਚ ਸੌਣ ਲਈ ਚੱਲਿਆ ਗਿਆ । ਜਦੋਂ ਸਵੇਰੇ ਉਹ ਬੇਟੇ ਨੂੰ ਵੇਖਣ ਲਈ ਗਿਆ ਤਾਂ ਗਗਨਦੀਪ ਛੱਤ ਨਾਲ ਲਟਕਿਆ ਹੋਇਆ ਸੀ । ਜਿਸ ਤੋਂ ਬਾਅਦ ਉਸਨੇ ਰੌਲਾ ਪਾਉਣਾ ਸੁਰੂ ਕਰ ਦਿੱਤਾ। ਬਾਦ ਵਿੱਚ ਸਾਰਾ ਮੁਹੱਲਾ ਇਕੱਠਾ ਹੋ ਗਿਆ । ਕਸਮੀਰ ਸਿੰਘ ਨੇ ਦੋਸ ਲਗਾਇਆ ਕਿ ਉਸਦੇ ਬੇਟੇ ਦੀ ਹੱਤਿਆ ਕਰਕੇ ਲਾਸ਼ ਨੂੰ ਛੱਤ ਨਾਲ ਲਮਕਾਇਆ ਗਿਆ ਹੈ । ਕਿਉਂਕਿ ਛੱਤ ਉੱਚੀ ਹੈ , ਉਸ ਦਾ ਪੁੱਤਰ ਉੱਥੇ ਤੱਕ ਸੌਖਾ ਨਹੀਂ ਪਹੁੰਚ ਸਕਦਾ ਸੀ ।
ਉੱਥੇ ਹੀ ਥਾਣਾ ਸਿਟੀ ਬਟਾਲਾ ਦੇ ਐੱਸ.ਐੱਚ.ਓ ਟੀ.ਪੀ ਸਿੰਘ ਗੁਰਾਇਆ ਅਤੇ ਡੀ.ਐੱਸ.ਪੀ ਸਿਟੀ ਪਰਵਿੰਦਰ ਕੌਰ ਨਾਲ ਗੱਲ ਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਮਿ੍ਰਤਕ ਗਗਨਦੀਪ ਸਿੰਘ ਦੇ ਮਿਰਤਕ ਦੇਹ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਿ੍ਰਤਕ ਦੇ ਪਿਤਾ ਕਸਮੀਰ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਦੇ ਅਧਾਰ ਤੇ ਅਗਲੀ ਕਰਵਾਈ ਕੀਤੀ ਜਾਵੇਗੀ।