ਨਸ਼ਾ ਤਸਕਰ ਦੀ ਗੋਲੀ ਮਾਰ ਕੇ ਹੱਤਿਆ

ਕੈਪਸ਼ਨ-ਮਿ੍ਰਤਕ ਦੀ ਲਾਸ਼ ਕੋਲ ਜਾਂਚ ਕਰਦੀ ਪੁਲਿਸ ਟੀਮ ।
ਜੰਡਿਆਲਾ ਗੁਰੂ,  (ਪੰਜਾਬੀ ਸਪੈਕਟ੍ਰਮ ਸਰਵਿਸ) ਜੰਡਿਆਲਾ ਗੁਰੂ ਦੇ ਮੁਹੱਲਾ ਜੋਤੀਸਰ ਵਿਖੇ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਨਸ਼ਾ ਤਸਕਰ ਬਲਵਿੰਦਰ ਸਿੰਘ ਉਰਫ ਬਬਲੂ ਵਾਸੀ ਮੁਹੱਲਾ ਸ਼ੇਖੂਪੁਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਉਸ ਉੱਪਰ ਪਹਿਲਾਂ ਵੀ ਥਾਣਾ ਜੰਡਿਆਲਾ ਗੁਰੂ ਵਿਖੇ ਕਈ ਮਾਮਲੇ ਦਰਜ ਹਨ ਅਤੇ ਉਸ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀ ਮਾਰ ਕੇ ਕਤਲ ਕੀਤਾ ਅਤੇ ਫਰਾਰ ਹੋ ਗਏ। ਜੰਡਿਆਲਾ ਗੁਰੂ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਸੀਸੀਟੀਵੀ ਕੈਮਰੇ ਅਤੇ ਮਿ੍ਰਤਕ ਦੇ ਫੋਨ ਦੀ ਕਾਲ ਡਿਟੇਲ ਦੇਖੀ ਜਾ ਰਹੀ ਹੈ। ਐੱਸਪੀ ਨੇ ਦੱਸਿਆ ਬਬਲੂ ਕੋਲੋਂ ਵੀ 9 ਐੱਮਐੱਮ ਦਾ ਪਿਸਟਲ ਅਤੇ ਕੁਝ ਨਕਦੀ ਸੀ, ਜੋ ਬਰਾਮਦ ਹੋਈ ਹੈ। ਜੋਤੀਸਰ ਦੇ ਇਸ ਹੱਤਿਆਕਾਂਡ ਦੇ ਮਾਮਲੇ ਵਿੱਚ ਲੜਕੀ ਨਸ਼ੀਲੇ ਪਦਾਰਥਾਂ ਅਤੇ ਹਥਿਆਰ ਦੇ ਨਾਲ ਕਾਬੂ ਕੀਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕੇ ਇਹ ਲੜਕੀ ਮਿ੍ਰਤਕ ਦੀ ਦੋਸਤ ਹੈ ਤੇ ਇਸ ਨੂੰ ਸਿਰਫ ਛਾਣ-ਬੀਣ ਲਈ ਲਿਆਂਦਾ ਗਿਆ ਹੈ।