ਪੁਲਿਸ ਨੇ ਅੰਮਿ੍ਰਤਸਰ ‘ਚ ਜਾਅਲੀ ਏਡੀਜੀਪੀ ਨੂੰ ਕੀਤਾ ਗਿ੍ਰਫ਼ਤਾਰ

ਅੰਮਿ੍ਰਤਸਰ, (ਪੰਜਾਬੀ ਸਪੈਕਟ੍ਰਮ ਸਰਵਿਸ): ਪੁਲਿਸ ਨੇ ਇੱਕ ਜਾਅਲੀ ਏਡੀਜੀਪੀ ਨੂੰ ਗਿ੍ਰਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਪਰਵੀਨ ਕੁਮਾਰ ਵਜੋਂ ਹੋਈ ਹੈ ਜਿਸ ‘ਤੇ ਪਹਿਲਾਂ ਵੀ 420 ਦੇ 20 ਮਾਮਲੇ ਦਰਜ ਹਨ। ਮੌਜੂਦਾ ਸਮੇਂ ਅੰਮਿ੍ਰਤਸਰ ਦੇ ਇਸਲਾਮਾਬਾਦ ਥਾਣੇ ਦੀ ਪੁਲਿਸ ਵੱਲੋਂ ਇਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਮੁਲਜਮ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਜੋ ਆਪਣੇ ਆਪ ਨੂੰ ਸੀਬੀਆਈ ਦਾ ਏਡੀਜੀਪੀ ਦੱਸਦਾ ਸੀ। ਅੰਮਿ੍ਰਤਸਰ ਦੇ ਇੱਕ ਨੌਜਵਾਨ ਤੋਂ ਇਸ ਨੇ ਸੀਬੀਆਈ ਇੰਸਪੈਕਟਰ ਲਵਾਉਣ ਦੇ ਨਾਂ ‘ਤੇ 15 ਲੱਖ ਰੁਪਏ ਮੰਗੇ ਸਨ। ਉਸ ਨੌਜਵਾਨ ਨੇ ਠੱਗ ਪਰਵੀਨ ਕੁਮਾਰ ਨੂੰ 60,000 ਰੁਪਏ ਦੇ ਦਿੱਤੇ ਸਨ। ਮੁਲਜਮ ਕੋਲ ਵੱਖ-ਵੱਖ ਥਾਵਾਂ ਦੇ ਬਣੇ ਆਧਾਰ ਕਾਰਡ ਹਨ ਤੇ ਸੀਬੀਆਈ ਦੇ ਏਡੀਜੀਪੀ ਦਾ ਨਕਲੀ ਆਈ ਕਾਰਡ ਵੀ ਬਰਾਮਦ ਹੋਇਆ ਹੈ। ਪੁਲਿਸ ਦੇ ਆਹਲਾ ਅਧਿਕਾਰੀਆਂ ਮੁਤਾਬਕ ਇਸ ‘ਤੇ ਕਿੱਥੇ ਕਿਵੇਂ ਮਾਮਲੇ ਦਰਜ ਹਨ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।