ਗੁਰਦਾਸਪੁਰ ਦੇ ਪਿੰਡ ਜਾਗਲਾਂ ‘ਚ 30 ਸਾਲਾਂ ਨੌਜਵਾਨ ਦਾ ਸ਼ੱਕੀ ਹਾਲਾਤਾਂ ‘ਚ ਕਤਲ

ਗੁਰਦਾਸਪੁਰ, 9 ਮਈ (ਪੰਜਾਬੀ ਸਪੈਕਟ੍ਰਮ ਸਰਵਿਸ)- ਗੁਰਦਾਸਪੁਰ ਦੇ ਪਿੰਡ ਜਾਗਲਾਂ ਵਿੱਚ 30 ਸਾਲ ਦੇ ਨੌਜਵਾਨ ਦਾ ਸ਼ੱਕੀ ਹਾਲਾਤਾਂ ‘ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਹਿਚਾਣ ਤਰੁਣ ਕੁਮਾਰ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਿ੍ਰਤਕ ਨੌਜਵਾਨ ਘਰ ਤੋਂ ਦਵਾਈ ਲੈਣ ਲਈ ਗਿਆ ਸੀ ਅਤੇ ਵਾਪਿਸ ਨਹੀਂ ਪਰਤਿਆ ਸੀ। ਜਿਸ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਹੋਈ। ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਨੇ ਮਿ੍ਰਤਕ ਦੇਹ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।