ਅਪਰਾਧਿਕ ਮਾਮਲੇ ਦੀ ਕਵਰੇਜ ਕਰਨ ਗਏ ਦੋ ਪੱਤਰਕਾਰਾਂ ਨੂੰ ਮਹਿਲਾ ਐਸ.ਐਚ.ਓ ਨੇ ਬਣਾਇਆ ਬੰਦੀ.

ਲੁਧਿਆਣਾ, (ਪੰਜਾਬੀ ਸਪੈਕਟ੍ਰਮ ਸਰਵਿਸ) – ਅਪਰਾਧਿਕ ਮਾਮਲੇ ਦੀ ਕਵਰੇਜ ਕਰਨ ਗਏ ਦੋ ਪੱਤਰਕਾਰਾਂ ਨੂੰ ਮਹਿਲਾ ਐਸ.ਐਚ.ਓ. ਵੱਲੋਂ ਥਾਣੇ ਵਿੱਚ ਹੀ ਬੰਦੀ ਬਣਾ ਲਿਆ ਗਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਖਿੱਚ ਧੂਹ ਕੀਤੀ ਗਈ। ਜਾਣਕਾਰੀ ਅਨੁਸਾਰ ਅਪਰਾਧਿਕ ਮਾਮਲੇ ਵਿੱਚ ਪੱਤਰਕਾਰ ਜਦੋਂ ਥਾਣਾ ਬਸਤੀ ਜੋਧੇਵਾਲ ਪਹੁੰਚੇ ਤਾਂ ਉੱਥੇ ਹਵਾਲਾਤ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀ ਬੰਦ ਸਨ ਤੇ ਸਮਾਜਿਕ ਦੂਰੀ ਦੀ ਉਲੰਘਣਾ ਕੀਤੀ ਜਾ ਰਹੀ ਸੀ ਪੱਤਰਕਾਰਾਂ ਨੇ ਜਦੋਂ ਇਸ ਦੀ ਮੂਵੀ ਬਣਾਉਣੀ ਸ਼ੁਰੂ ਕੀਤੀ ਤਾਂ ਮਹਿਲਾ ਅੱੈਸ.ਐੱਚ.ਓ ਭੜਕ ਪਈ ਅਤੇ ਪੱਤਰਕਾਰਾਂ ਨੂੰ ਥਾਣੇ ਵਿੱਚ ਹੀ ਬੰਦੀ ਬਣਾ ਲਿਆ ਤੇ ਉਨ੍ਹਾਂ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇੱਕ ਪੱਤਰਕਾਰ ਦੀ ਕਮੀਜ਼ ਵੀ ਫੱਟ ਗਈ। ਸੂਚਨਾ ਮਿਲਦਿਆਂ ਭਾਰੀ ਗਿਣਤੀ ਵਿੱਚ ਪੱਤਰਕਾਰ ਥਾਣਾ ਬਸਤੀ ਜੋਧੇਵਾਲ ਦੇ ਬਾਹਰ ਇਕੱਠੇ ਹੋ ਗਏ ਹਨ ਜਿਨ੍ਹਾਂ ਵੱਲੋਂ ਪੁਲੀਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।