ਪਾਣੀ ਦੀ ਬਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰੀਏ – ਹਨੀ ਫੱਤਣਵਾਲਾ

ਸ੍ਰੀ ਮੁਕਤਸਰ ਸਾਹਿਬ,(ਪੰਜਾਬੀ ਸਪੈਕਟ੍ਰਮ ਸਰਵਿਸ)- ਜੇਕਰ ਅਸੀਂ ਪਾਣੀ ਦੀ ਬਚਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀ ਨੇੜਲੇ ਪਿੰਡ ਫੱਤਣਵਾਲਾ ਵਿਖੇ ਜਮੀਨ ਹੈ ਅਤੇ ਇਸ ਵਾਰ ਉਹਨਾਂ ਨੇ ਵੀ ਕਰੀਬ 56 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਇਹ ਇੱਕ ਸਫ਼ਲ ਤਜ਼ਰਬਾ ਰਿਹਾ ਹੈ ਅਤੇ ਇਸ ਨਾਲ ਜਿੱਥੇ ਲਾਗਤ ਵੀ ਘੱਟ ਆਈ ਉੱਥੇ ਪਾਣੀ ਦੀ ਵੀ ਬਚਤ ਹੋਈ ਹੈ। ਆਪਣੇ ਖੇਤਾਂ ਵਿਚ ਇਸ ਵਾਰ ਉਹਨਾਂ ਨੇ ਆਪ ਹੀ ਖੇਤੀ ਕੀਤੀ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਲਾਕਡਾਊਨ ਕਾਰਨ ਜਿੱਥੇ ਵਪਾਰਿਕ ਅਦਾਰੇ ਬੰਦ ਹਨ, ਉੱਥੇ ਹੀ ਸਿਆਸੀ ਸਰਗਰਮੀਆਂ ਵੀ ਘੱਟ ਹਨ ਜਿਸ ਕਾਰਨ ਉਹਨਾ ਆਪ ਖੇਤੀ ਕੀਤੀ ਅਤੇ ਪਿਤਾ ਪੁਰਖੀ ਇਸ ਧੰਦੇ ਨੂੰ ਕਰਕੇ ਮਨ ਨੂੰ ਸਕੂਨ ਵੀ ਪ੍ਰਾਪਤ ਹੋਇਆ ਹੈ।