ਮਾਨਯੋਗ ਸ.ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਜੀ ਵੱਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਸਾਵਧਾਨੀ ਵਰਤਨ ਦੀ ਕੀਤੀ ਅਪੀਲ

ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਵਰਤ ਕੇ ਹੀ ਬਚਿਆ ਜਾ ਸਕਦਾ ਹੈ: ਜਿਲ੍ਹਾਂ ਪੁਲਿਸ ਮੁਖੀ

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ). ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਮਾਨਯੋਗ ਸ.ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਸਾਹਿਬ ਜੀ ਵੱਲੋਂ ਜਿਲ੍ਹਾਂ ਪੁਲਿਸ ਹੈੱਡਕੁਆਟਰ ਵਿਖੇ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀਆ ਵਰਤਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸ.ਗੁਰਮੇਲ ਸਿੰਘ ਧਾਲੀਵਾਲ ਐਸ.ਪੀ (ਐੱਚ), ਸ. ਬਲਵਿੰਦਰ ਸਿੰਘ ਐਸ.ਪੀ (ਓਪਰੇਸ਼ਨ), ਸ੍ਰੀ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ (ਐੱਚ) ਅਤੇ ਸ. ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ ਸ.ਡ ਸ੍ਰੀ ਮੁਕਤਸਰ ਸਾਹਿਬ ਮੌਜੂਦ ਸਨ।ਇਸ ਮੌਕੇ ਐਸ.ਐਸ.ਪੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਬਿਮਾਰੀ ਤੋਂ ਫਤਿਹ ਪਾਉਣ ਲਈ ਤੁਹਾਡੇ ਸਹਿਯੋਗ ਦੀ ਜਰੂਰਤ ਹੈ। ਉਨਾਂ ਕਿਹਾ ਕਿ ਕਰੋਨਾ ਵਾਇਰਸ ਬਿਮਾਰੀ ਇਕ ਭਿਆਨਕ ਮਹਾਂਮਾਰੀ ਹੈ ਜਿਸ ਦਾ ਇਲਾਜ਼ ਨਹੀਂ ਬਣਿਆ ਸਿਰਫ ਸਾਵਧਾਨੀ ਵਰਤ ਕੇ ਹੀ ਇਸ ਬਿਮਾਰੀ ਤੋਂ ਬਚਿਆਂ ਜਾ ਸਕਦਾ ਹੈ। ਉਨ੍ਹਾਂ ਕਿਹਾ ਜਦੋਂ ਕੋਈ ਇਸ ਬਿਮਾਰੀ ਨਾਲ ਪੀੜਤ ਵਿਅਕਤੀ ਖੰਘਦਾ ਜਾ ਛਿੱਕਦਾ ਹੈ ਤਾਂ ਉਸ ਦੇ ਛਿੱਟੇ ਹਵਾ ਵਿੱਚ ਫੈਲ ਜਾਂ ਥੱਲੇ ਡਿੱਗ ਜਾਂਦੇ ਹਨ ਜੇਕਰ ਕੋਈ ਦੂਸਰਾ ਵਿਅਕਤੀ ਲਾਗੇ ਹੈ ਜਾਂ ਛਿੱਟਿਆਂ ਲਾਗੇ ਸਾਹ ਲੈਂਦਾ ਹੈ, ਜਾਂ ਛਿੱਟਿਆਂ ਵਾਲੀ ਜਗ੍ਹਾ ਨੂੰ ਛੂਹਦਾ ਹੈ ਤਾਂ ਬਾਅਦ ਵਿੱਚ ਆਪਣੇ ਮੂੰਹ, ਅੱਖਾਂ ਜਾਂ ਚਿਹਰੇ ਨੂੰ ਹੱਥ ਲਾਉਂਦਾ ਹੈ ਤਾਂ ਉਹ ਵੀ ਇਸ ਬਿਮਾਰੀ ਤੋਂ ਪੀੜਤ ਹੋ ਜਾਂਦਾ ਹੈ । ਉਨ੍ਹਾਂ ਦੱਸਿਆਂ ਕਿ ਇਸ ਲਈ ਸਾਨੂੰ ਹਮੇਸ਼ਾ ਘਰ ਤੋਂ ਬਾਹਰ ਜਾਂਦੇ ਸਮੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੂਸਰੇ ਲੋਕਾਂ ਤੋਂ ਹਮੇਸ਼ਾ 4 ਤੋਂ 6 ਫੁੱਟ ਦੀ ਸਰੀਰਕ ਦੂਰੀ ਬਣਾ ਕੇ ਰੱਖਣੀ ਚਾਹੀਦੀ। ਉਨ੍ਹਾਂ ਦੱਸਿਆਂ ਕੇ ਜੇਕਰ ਕੋਈ ਜਰੂਰੀ ਸਮਾਨ ਲੈਣਾ ਹੋਵੇ ਜਾਂ ਦਵਾਈ ਲੈਣੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਕਿਊਕੀ ਕਰੋਨਾ ਵਾਇਰਸ ਨੂੰ ਐਕਟਿਵ ਹੋਣ ਲਈ ਕਿਸੇ ਸਰੀਰ ਦੀ ਜਰੂਰਤ ਹੁੰਦੀ ਹੈ ਜੇਕਰ ਆਪਾ ਸਾਵਧਾਨੀ ਵਰਤੀ ਤਾਂ ਇਹ ਵਾਇਰਸ ਆਪਣੇ ਆਪ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ ਹੱਥਾਂ ਨੂੰ ਵਾਰ-ਵਾਰ 20 ਸੈਕਿੰਡ ਤੱਕ ਸਾਬਣ ਨਾਲ ਧੋਵੋਂ ਤੇ ਆਪਣੇ ਨੱਕ, ਮੂੰਹ ਨੂੰ ਛੂਹਣ ਤੋਂ ਬਚਾਅ ਕਰੋ ਅਤੇ ਖੁੱਲੇ ਵਿੱਚ ਨਾ ਥੁੱਕੋ। ਐਸ.ਐਸ.ਪੀ ਸਾਹਿਬ ਜੀ ਨੇ ਅਪੀਲ ਕੀਤੀ ਕਿ ਜੇਕਰ ਬੁਖਾਰ, ਖੰਘ ਜਾਂ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਆਪਣੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ ਅਤੇ ਤੰਦਰੁਸਤ ਰਹਿਣ ਲਈ ਵਧੀਆਂ ਖੁਰਾਕ ਖਾਓ ਅਤੇ ਆਪਣੇ ਆਲਾ ਦੁਆਲਾ ਸਾਫ ਰੱਖੋ। ਉਨਾਂ ਕਿਹਾ ਕਿ ਕਿਸੇ ਪ੍ਰਕਾਰ ਦਾ ਨਸ਼ੇ ਦਾ ਸੇਵਨ ਨਾਂ ਕਰੋ ਕਿਉਕੀ ਨਸ਼ੇ ਤੁਹਾਡੇ ਬਿਮਾਰੀ ਨਾਲ ਲੜ੍ਹਨ ਦੀ ਸਰੀਰਕ ਸ਼ਮਤਾ ਖਤਮ ਕਰ ਦਿੰਦੇ ਹਨ।ਉਨ੍ਹਾਂ ਕਿਹਾ ਜਰੂਰਤ ਪੈਣ ਤੇ ਜਿਲ੍ਹਾਂ ਪੁਲਿਸ ਦੇ ਹੈਲਪ ਲਾਇਨ ਨੰਬਰ 112 ਅਤੇ 80543-70100 ਤੇ ਸਪੰਰਕ ਕੀਤਾ ਜਾਵੇ।