2 ਲੜਕੀਆਂ ਦੇ ਪਿਉ ਨੇ ਫਾਹਾ ਲੈ ਕੇ ਕੀਤਾ ਸੁਸਾਈਡ

ਸ੍ਰੀ ਮੁਕਤਸਰ ਸਾਹਿਬ, (ਪੰਜਾਬੀ ਸਪੈਕਟ੍ਰਮ ਸਰਵਿਸ):- ਸਥਾਨਕ ਸਬਜ਼ੀ ਮੰਡੀ ’ਚ ਇੱਕ ਆੜ੍ਹਤੀਏ ਕੋਲ ਕੰਮ ਕਰਕੇ ਇੱਕ ਪ੍ਰਵਾਸੀ ਨੌਜਵਾਨ ਵੱਲੋਂ ਖੁਦ ਨੂੰ ਫਾਹਾ ਲਗਾਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। ਜਾਣਕਾਰੀ ਦਿੰਦੇ ਹੋਏ ਜਨਤਾ ਫਰੂਟ ਕੰਪਨੀ ਦੇ ਮਾਲਕ ਰਜ਼ਤ ਕੁਮਾਰ ਨੇ ਦੱਸਿਆ ਕਿ ਮਿ੍ਰਤਕ ਰਾਮ ਨਿਵਾਸ ਉਰਫ਼ ਟੋਪੀ (36) ਪਿਛਲੇਂ ਕਾਫ਼ੀ ਲੰਮੇ ਸਮੇਂ ਤੋਂ ਉਨ੍ਹਾਂ ਕੋਲ ਪੱਲੇਦਾਰੀ ਦਾ ਕੰਮ ਕਰਦਾ ਸੀ ਤੇ ਸ਼ਾਮ ਨੂੰ ਕਰੀਬ 6:00 ਵਜੇ ਦੁਕਾਨ ’ਤੇ ਆਉਂਦਾ ਸੀ। ਬੀਤੇਂ ਦਿਨੀਂ ਸ਼ਾਮ ਵੇਲੇ ਜਦੋਂ ਇਸਨੂੰ ਫੋਨ ਕੀਤਾ ਗਿਆ ਤਾਂ ਇਸ ਦਾ ਫੋਨ ਘਰ ਸੀ ਅਤੇ ਜਦੋਂ ਅਸੀਂ ਦੁਕਾਨ ਅੰਦਰ ਗਏ ਤਾਂ ਉਕਤ ਰਾਮ ਨਿਵਾਸ ਦੁਕਾਨ ’ਚ ਲੱਗੇ ਪੱਖੇ ਨਾਲ ਲਟਕ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਹੀ ਘਟਨਾ ਦੀ ਜਾਣਕਾਰੀ ਬੱਸ ਅੱਡਾ ਦੇ ਚੌਂਕੀ ਨੂੰ ਦਿੱਤੀ। ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਬੱਸ ਅੱਡਾ ਚੌਂਕੀ ਦੀ ਇੰਚਾਰਜ ਵੀਰਪਾਲ ਕੌਰ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪਰਿਵਾਰ ਦੇ ਸਪੁਰਦ ਕਰ ਦਿੱਤੀ ਹੈ। ਮਿ੍ਰਤਕ ਆਪਣੇ ਪਿੱਛੇ ਦੋ ਲੜਕੀਆਂ ਸਮੇਤ ਪਰਿਵਾਰ ਨੂੰ ਛੱਡ ਗਿਆ ਹੈ।