ਅੋਰਤ ਨੇ ਲਗਾਏ ਮੁਹੱਲਾ ਵਾਸੀਆਂ ਦੇ ਕੁੱਟਮਾਰ ਕਰਨ ਦੇ ਦੋਸ਼

ਰਾਮਪੁਰਾ ਫੂਲ , (ਗੁਰਪ੍ਰੀਤ ਖੋਖਰ): ਸਥਾਨਕ ਸ਼ਹਿਰ ਦੀ ਨਿਊ ਭਗਤ ਸਿੰਘ ਕਲੌਨੀ ਡਾ: ਉਜਾਗਰ ਸਿੰਘ ਦੀ ਬੈਕ ਸਾਇਡ ਵਾਸੀ ਅੋਰਤ ਨੇ ਆਪਣੇ ਹੀ ਕੁਝ ਮਹੁੱਲਾ ਵਾਸੀਆਂ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ।ਪੀੜਤ ਅੋਰਤ ਦਾ ਸਿਵਲ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਹੈ ।ਉੱਧਰ ਥਾਨਾ ਸਿਟੀ ਰਾਮਪੁਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।ਸਿਵਲ ਹਸਪਤਾਲ ਵਿਖੇ ਦਾਖਿਲ ਅੋਰਤ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਹ ਸੋਮਵਾਰ ਸਾਂਮ ਨੂੰ ਆਪਣੇ ਘਰ ਦੇ ਨੇੜੇ ਸ਼ੈਰ ਕਰ ਰਹੀ ਸੀ । ਇਸ ਦੌਰਾਨ ਮੁਹੱਲੇ ਦੇ ਕਰੀਬ ਅੱਧੀ ਦਰਜ਼ਨ ਲੋਕਾਂ ਨੇ ਉਸਨੂੰ ਜਾਤੀ ਸੂਚਕ ਸਬਦ ਕਹੇ ਅਤੇ ਉਸਤੇ ਹਮਲਾ ਕਰ ਦਿੱਤਾ ਤੇ ਉਸਨੂੰ ਜਖ਼ਮੀ ਕਰਕੇ ਮੋਕੇ ਤੋ ਫਰਾਰ ਹੋ ਗਏ ।ਜਿਸਦੀ ਸੂਚਨਾ ਮਿਲਣ ਤੇ ਉਸਦੇ ਪਰਿਵਾਰਿਕ ਮੈਬਰਾਂ ਵੱਲੋ ਗੁਆਂਢੀਆਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ।ਪੀੜਤ ਅੋਰਤ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਉਧਰ ਥਾਨਾ ਮੁੱਖੀ ਹਰਬੰਸ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।