ਅੱਗ ਲੱਗਣ ਨਾਲ ਲੱਖਾਂ ਦੀਆਂ ਪਾਈਪਾਂ ਸੜ ਕੇ ਸੁਆਹ

ਕੈਪਸ਼ਨ-ਪਾਇਪਾਂ ਨੂੰ ਲੱਗੀ ਅੱਗ ਦਾ ਦਿ੍ਰਸ।
ਤਲਵੰਡੀ ਸਾਬੋ/ਸੀਂਗੋ ਮੰਡੀ, 18 ਮਈ 18 ਮਈ (ਪੰਜਾਬੀ ਸਪੈਕਟ੍ਰਮ ਸਰਵਿਸ)  ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਚ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਵਿਚ ਸਿੰਚਾਈ ਲਈ ਭਾਖੜਾ ਨਹਿਰ ਚੋਂ ਪਾਣੀ ਲਿਆਉਣ ਲਈ ਲਿਆ ਕੇ ਰੱਖੀਆਂ ਗਈਆਂ ਪਾਈਪਾਂ ਨੂੰ ਅੱਗ ਲੱਗ ਗਈ। ਇਸ ਅੱਗ ਵਿਚ 155 ਪਾਈਪਾਂ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਹੈ।