ਇੱਕ ਹੋਰ ਛੋਟੀ ਬੱਚੀ ਹੋਈ ਕੋਰੋਨਾ ਪੋਜਟਿਵ , ਗਿਣਤੀ ਵੱਧਕੇ ਚਾਰ ਹੋਈ 

ਪ੍ਰਸ਼ਾਸਨ ਵੱਲੋ ਵਰਤੀ ਜਾ ਰਹੀ ਅਣਗਹਿਲੀ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ਼

ਰਾਮਪੁਰਾ ਫੂਲ , (ਗੁਰਪ੍ਰੀਤ ਖੋਖਰ):  ਸਬ ਡਵੀਜ਼ਨ ਰਾਮਪੁਰਾ ਫੂਲ ਵਿਖੇ ਕੋਰੋਨਾ ਕੋਵਿਡ 19 ਦੇ ਚਾਰ ਪੋਜਟਿਵ ਕੇਸ ਆਉਣ ਨਾਲ ਹੜਕੰਪ ਮੱਚ ਗਿਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਗਾਂਧੀ ਨਗਰ ਸਥਿਤ ਗਲੀ ਨੰ: 5 ਵਾਸੀ ਅੋਰਤ ਬੰਤੋ ਦੇਵੀ (45) ਦੇ ਸੰਪਰਕ ਵਿੱਚ ਆਉਣ ਕਾਰਨ ਉਸਦੇ ਪੜੋਸ਼ ਵਿੱਚ ਆਪਣੇ ਨਾਨਕੇ ਘਰ ਆਈ 10 ਸਾਲ ਦੀ ਬੱਚੀ ਜੈਸਮੀਨ ਵੀ ਕੋਰੋਨਾ ਕੋਵਿਡ 19 ਦੀ ਪੋਜਟਿਵ ਪਾਈ ਗਈ । ਹੈਲਥ ਵਿਭਾਗ ਵੱਲੋ ਜੈਸਮੀਨ ਤੇ ਉਸਦੇ ਨਾਨੇ ਨੂੰ ਸਿਹਤ ਵਿਭਾਗ ਦੀ ਟੀਮ ਆਪਣੇ ਨਾਲ ਲੈ ਗਈ । ਇਸਤੋ ਪਹਿਲਾ ਸਥਾਨਕ ਫੈਕਟਰੀ ਰੋਡ ਸਥਿਤ 29 ਸਾਲ ਦੇ ਨੋਜਵਾਨ ਰੋਬਿਨ ਗਰਗ ਤੇ ਮੋੜ ਰੋਡ ਸਥਿਤ ਇੱਕ ਆਂਗਣਵਾੜੀ ਵਰਕਰ ਦੀ ਰਿਪੋਟ ਵੀ ਕੋਰੋਨਾ ਕੋਵਿਡ 19 ਪੋਜਟਿਵ ਪਾਈ ਗਈ ਸੀ। ਬੇਸ਼ੱਕ ਸਥਾਨਕ ਗਾਂਧੀ ਨਗਰ ਵਿਖੇ ਦੋ ਮਰੀਜ਼ ਕੋਰੋਨਾ ਪੋਜਟਿਵ ਪਾਏ ਗਏ ਹਨ ਪਰ ਅਜੇ ਤੱਕ ਪ੍ਰਸ਼ਾਸਨ ਵੱਲੋ ਮੁਹੱਲਾ ਵਾਸੀਆਂ ਦੀ ਸੇਫਟੀ ਲਈ ਕੋਈ ਪੁੱਖਤਾ ਪ੍ਰਬੰਧ ਨਹੀ ਕੀਤੇ ਗਏ ਹਨ । ਮੁਹੱਲਾ ਵਾਸੀਆਂ ਸਮੇਤ ਕੋਰੋਨਾ ਵਾਇਰਸ ਪੀੜਤ ਵਿਆਕਤੀਆਂ ਦੀ ਗਲੀ ਨੰ: 5 ਨੂੰ ਵੀ ਪ੍ਰਸ਼ਾਸਨ ਵੱਲੋ ਸ਼ੀਲ ਨਹੀ ਕੀਤਾ ਗਿਆ । ਜਿਸਨੂੰ ਲੈ ਕੇ ਮੁਹੱਲਾ ਵਾਸੀਆਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ਜਿਸਦੇ ਚੱਲਦਿਆਂ ਅੱਜ ਕੋਰੋਨਾ ਪੋਜਟਿਵ ਛੋਟੀ ਬੱਚੀ ਨੂੰ ਲੈਣ ਆਈ ਹੈਲਥ ਵਿਭਾਗ ਦੀ ਟੀਮ ਸਮੇਤ ਪੁਲਿਸ ਕਰਮਚਾਰੀਆਂ ਨਾਲ ਗਲੀ ਨੰ: 5 ਦੇ ਵਾਸੀਆਂ ਦੀ ਤਕਰਾਰ ਵੀ ਹੋ ਗਈ । ਉਹਨਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਕਿਊਕੀ ਬੰਤੋ ਕੋਰ ਦੀ ਰਿਪੋਟ ਪੋਜਟਿਵ ਆਉਣ ਤੋ 24 ਘੰਟੇ ਬਾਅਦ ਗਲੀ ਵਿੱਚ ਸੇਨੈਟਾਈਜ਼ਰ ਦਾ ਛਿੜਕਾ ਕਰਵਾਇਆ ਗਿਆ ਤੇ ਬੰਤੋ ਕੋਰ ਦੇ ਪਰਿਵਾਰ ਮੈਬਰ ਸਰੇਆਮ ਗਲੀ ਵਿੱਚ ਘੁੰਮਦੇ ਰਹੇ ਪ੍ਰਸ਼ਾਸਨ ਵੱਲੋ ਗਲੀ ਨੂੰ ਸ਼ੀਲ ਕਰਨ ਲਈ ਲੋਹੇ ਦੀਆਂ ਪਾਇਪਾ ਲਿਆ ਕੇ ਇੱਕ ਘਰ ਵਿੱਚ ਰੱਖ ਦਿੱਤੀਆਂ ਗਈਆਂ । ਸ਼ਹਿਰ ਵਾਸੀ ਦਾ ਕਹਿਣਾ ਹੈ ਕਿ ਗਾਂਧੀ ਨਗਰ ਦੇ ਜਿਆਦਾਤਰ ਲੋਕ ਮਜਦੂਰੀ ਕਰਦੇ ਹਨ ਤੇ ਰੇਹੜੀਆਂ ਤੇ ਘਰ ਘਰ ਜਾਕੇ ਸਬਜ਼ੀ ਵੇਚਦੇ ਹਨ ਆਦਿ ਕੰਮ ਕਰਕੇ ਲੋਕਾਂ ਦੇ ਸੰਪਰਕ ਵਿੱਚ ਹਨ ਪਰ ਪ੍ਰਸ਼ਾਸਨ ਵੱਲੋ ਇਸ ਪ੍ਰਤੀ ਕੋਈ ਗੰਭੀਰਤਾ ਨਹੀ ਵਿਖਾਈ ਦੇ ਰਹੇ ਖ਼ਬਰ ਲਿਖੇ ਜਾਣ ਤੱਕ ਲੋਕਾ ਦਾ ਉਸ ਗਲੀ ਵਿੱਚ ਆਉਣਾ ਜਾਣਾ ਆਮ ਦਿਨਾਂ ਦੀ ਤਰਾਂ ਚੱਲ ਰਿਹਾ ਹੈ ।