ਕਰੋਨਾ ਵਾਇਰਸ ਦਾ ਅਸਰ ਮਿਡਲ ਕਲਾਸ ਪਰਿਵਾਰਾ ਤੇ ਪੈਣਾ ਸ਼ੁਰੂ

ਰਾਮਪੁਰਾ ਫੂਲ,6 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ ਵਿੱਚ ਕਰਫਿਊ ਲੱਗਣ ਤੋ ਬਾਅਦ ਬੇਸ਼ੱਕ ਸ਼ਹਿਰ ਦੀਆਂ ਦੁਕਾਨਾਂ, ਵਿੱਦਿਅਕ  ਅਦਾਰੇ ਤੇ ਹੋਰ ਕੰਮ ਕਾਰ ਬੰਦ ਹਨ ਅਤੇ ਇਸ ਕੋਰੋਨਾ ਵਾਇਰਸ ਤੋ ਬਚਣ ਲਈ ਲੋਕ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ। ਬੇਸ਼ੱਕ ਇਸ ਸ਼ੰਕਟ ਦੀ ਘੜੀ ਵਿੱਚ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋ ਕਈ ਕਦਮ ਚੁੱਕੇ ਗਏ ਹਨ ਪਰ ਉਹ ਸਾਰੇ ਗਰੀਬ ਵਰਗ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ।ਜਦਕਿ ਇਸ ਸੰਕਟ ਦੀ ਘੜੀ ਦੀ ਸਭ ਤੋਂ ਵੱਧ ਮਿਡਲ ਕਲਾਸ ਦੇ ਪਰਿਵਾਰ ਇਸ ਕੋਰੋਨਾ ਦੀ ਮਾਰ ਹੇਠ ਆ ਗਏ ਹਨ । ਇਸ ਕਰਫਿਊ ਦੌਰਾਨ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ  ਵੱਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਤੇ ਝੁੱਗੀ ਝੋਪੜੀਆਂ ਵਿੱਚ ਰਾਸ਼ਨ ਦੀ ਬੇਤਹਾਸ਼ਾ ਵੰਡ ਕੀਤੀ ਗਈ ਪਰ ਇਸ ਸਭ ਦੇ ਚੱਲਦਿਆਂ ਆਮ ਵਿਆਕਤੀ ਦੇ ਪਰਿਵਾਰਾਂ ਨੰੂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਸ਼ਹਿਰ ਦੇ ਗਾਂਧੀ ਨਗਰ ਦੇ ਵਸਨੀਕ ਦੀਪਕ ਕੁਮਾਰ ਪੁੱਤਰ ਲਛਮਣ ਦਾਸ ਜੋ ਕਿ ਰੇਹੜੀ ਲਗਾ ਕੇ ਸਬਜੀ ਵੇਚ ਰਿਹਾ ਹੈ ਨੇ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਨੇਬਰ ਹੁੱਡ ਕੈਂਪਸ਼ ਟੀ.ਪੀ.ਡੀ ਮਾਲਵਾ ਕਾਲਜ਼ ਰਾਮਪੁਰਾ ਫੂਲ ਵਿਖੇ ਬੀ.ਐਸ.ਸੀ ਫਾਇਨਲ ਦਾ ਵਿਦਿਆਰਥੀ ਹੈ।ਸੂਬੇ ਅੰਦਰ ਕੋਰੋਨਾ ਵਾਇਰਸ ਦੇ ਲੱਗੇ ਕਰਫਿਊ ਦੌਰਾਨ ਉਨਾਂ ਨੰੂ ਨਾ ਤਾਂ ਕੋਈ ਸਰਕਾਰ ਤੋਂ ਸਹੂਲਤ ਮਿਲੀ ਹੈ ਤੇ ਨਾ ਹੀ ਕਿਸੇ ਸਮਾਜ ਸੇਵੀ ਸੰਸਥਾਂ ਤੋ ਕਿਊਂਕਿ ਉਹਨਾਂ ਦੇ ਘਰ ਦੀ ਦਿੱਖ ਬਾਹਰ ਤੋ ਵਧੀਆਂ ਵਿਖਾਈ ਦਿੰਦੀ ਹੈ ਪਰ ਘਰ ਦੇ ਅੰੰਦਰ ਦੀੇ ਅਸਲੀ ਹਾਲਾਤ ਕੀ ਹਨ ਇਹ ਕਿਸੇ ਨੰੂ ਨਹੀ ਪਤਾ।ਦੀਪਕ ਬਾਂਸਲ ਨੇ ਦੱਸਿਆ ਕਿ ਜਿਥੇ ਕਰਫਿਊ ਕਾਰਨ ਉਸਦੀ ਪੜਾਈ ਤੇ ਬੁਰਾ ਅਸਰ ਪਿਆ ਹੈ ਉਥੇ ਹੀ ਉਸਦੇ ਘਰ ਦੇ ਆਰਥਿਕ ਹਾਲਾਤ ਇਸ ਕੋਰੋਨਾ ਦੇ ਦੌਰ ਵਿੱਚ ਵਿਗੜ ਰਹੇ ਹਨ ਜਿਸ ਕਰਕੇ ਉਸਨੰੂ ਆਪਣੇ ਪਰਿਵਾਰ ਦੇ ਪਾਲਣ ਪੋਸਣ ਲਈ ਰੇਹੜੀ ਲਗਾਕੇ ਸਬਜ਼ੀ ਵੇਚਣ ਦਾ ਕੰਮ ਸੁਰੂ ਕਰਨਾ ਪਿਆ ਹੈ।ਦੀਪਕ ਬਾਂਸਲ ਨੇ ਦੱਸਿਆ ਕਿ ਬਿਨਾਂ ਸਿਫਾਰਿਸ਼ ਤੋ ਕਰਫਿਊ ਪਾਸ ਵੀ ਨਹੀ ਬਣਦਾ ਜਿਸ ਕਾਰਨ ਸਬਜ਼ੀ ਦੇ ਹੋਲਸੇਲਰਾਂ ਵੱਲੋ ਵੀ ਉਹਨਾਂ ਨੰੂ ਮਹਿੰਗੇ ਭਾਅ ਤੇ ਸਮਾਨ ਦਿੱਤਾ ਜਾ ਰਿਹਾ ਹੈ।ਉਹਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਸਾਡੇ ਵਰਗੇ ਮਿਡਲ ਕਲਾਸ ਪਰਿਵਾਰਾਂ ਲਈ ਵੀ ਕੋਈ ਵਿਸ਼ੇਸ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਤਾਂ ਜੋਂ ਆਰਥਿਕ ਤੰਗੀ ਕਾਰਨ ਘੁੱਟ ਘੁੱਟ ਕੇ ਮਰਨ ਲਈ ਮਜਬੂਰ ਨਾ ਹੋਣ।