ਕਾਨੂੰਨ ਨੂੰ ਛਿੱਕੇ ਟੰਗਕੇ ਚਲਾਈ ਜਾ ਰਹੀ ਸੜਕ ਤੇ ਸਬਜ਼ੀ ਮੰਡੀ , ਆੜਤੀਆਂ ਵਿੱਚ ਭਾਰੀ ਰੋਸ਼ 80 ਰੁਪਏ ਕਿਲੋ ਵਾਲਾ ਅੰਬ ਬਲੈਕ ਵਿੱਚ 200 ਰੁਪਏ ਕਿਲੋ ਵੇਚਿਆਂ ਜਾ ਰਿਹਾ ਹੈ

ਜੇਠੀ  ਰਾਮਪੁਰਾ ਫੂਲ ( ਗੁਰਪ੍ਰੀਤ ਖੋਖਰ ): ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਕਰਫਿਊ ਦੌਰਾਨ ਜਿਥੇ ਹਰ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਤੇ ਆਮ ਲੋਕਾ ਲਈ ਸੰਕਟ ਪੈਦਾ ਕਰ ਰਿਹਾ ਹੈ । ਉਥੇ ਹੀ ਇਸ ਸੰਕਟ ਦੀ ਘੜੀ ਵਿੱਚ ਮੋਟੀ ਕਮਾਈ ਕਰਨ ਦੇ ਲਾਲਚ ਵਿੱਚ ਕੁਝ ਨਾਮਵਰ ਵਿਆਕਤੀਆਂ ਵੱਲੋ ਪ੍ਰਸ਼ਾਸਨ ਦੀ ਮਿਲੀਭੁਗਤੀ ਨਾਲ ਕਾਨੂੰਨ ਨੂੰ ਛਿੱਕੇ ਟੰਗਕੇ ਕਾਰੋਬਾਰ ਚਲਾਇਆ ਜਾ ਰਿਹਾ ਹੈ । ਜਿਸਦੀ ਤਾਜ਼ਾ ਮਿਸਾਲ ਸਥਾਨਕ ਫੂਲ ਰੋਡ ਸਥਿਤ ਮਾਰਕਿਟ ਕਮੇਟੀ ਦੇ ਸਾਹਮਣੇ ਸੜਕ ਤੇ ਵੇਖਣ ਨੂੰ ਮਿਲੀ ਜਿਥੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋ ਜ਼ਾਰੀ ਕੀਤੀਆਂ ਹਦਾਇਤਾਂ ਦੀਆਂ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ । ਸੜਕ ਤੇ ਲੱਗੀ ਇਸ ਸਬਜ਼ੀ ਮੰਡੀ ਵਿਖੇ ਸਵੇਰੇ 4 ਵਜੇ ਤੋ ਹੀ ਸ਼ਹਿਰ ਵਾਸੀਆਂ ਸਮੇਤ ਵੱਖ ਵੱਖ ਪਿੰਡਾਂ ਦਾ ਲੋਕਾ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਸੀ । ਇਸ ਮੌਕੇ ਨਾ ਹੀ ਦੁਕਾਨਦਾਰਾ ਸਮੇਤ ਗ੍ਰਾਹਕਾ ਦੇ ਮੂੰਹ ਤੇ ਮਾਸਕ ਲੱਗੇ ਸਨ ਤੇ ਨਾ ਹੀ ਸ਼ੋਸਲ ਡਿਸਟੈਸਿੰਗ ਦਾ ਕੋਈ ਪ੍ਰਬੰਧ ਸੀ  ਅਤੇ ਜਿਲ੍ਹਾਂ ਪ੍ਰਸ਼ਾਸਨ ਵੱਲੋ ਖਰੀਦਦਾਰੀ ਸਮੇਂ ਦੋ ਪਹੀਆਂ ਤੇ ਚਾਰ ਪਹੀਆਂ ਵਾਹਨਾਂ ਤੇ ਲੱਗੀ ਰੋਕ ਬਿਨਾਂ ਲਾਗੂ ਨਹੀ ਹੋ ਰਹੀ ਸੀ । ਇਸ ਸਬੰਧੀ ਸ਼ਬਜ਼ੀ ਮੰਡੀ ਦੇ ਆੜ੍ਹਤੀਏ ਰਾਜੇਸ ਕੁਮਾਰ ਜੇਠੀ, ਪ੍ਰਿੰਸ਼ ਨੰਦਾ, ਸੁਨੀਲ ਕੁਮਾਰ ਆਦਿ ਨੇ  ਸਰਕਾਰ ਪ੍ਰਤੀ ਰੋਸ਼ ਜਹਿਰ ਕਰਦਿਆਂ ਕਿਹਾ ਕਿ ਸਬਜ਼ੀ ਮੰਡੀ ਵਿਖੇ ਜਿਥੇ ਆੜ੍ਹਤੀਆਂ ਨੂੰ ਦੂਸਰੇ ਜਿਲਿਆਂ ਤੋ ਸਬਜ਼ੀ ਤੇ ਫਲਾਂ ਆਦਿ ਮੰਗਵਾਉਣ ਤੋ ਰੋਕ ਲਗਾਈ ਗਈ ਹੈ ਉਥੇ ਹੀ ਸਬਜ਼ੀ ਮੰਡੀ ਦੇ ਬਾਹਰ ਮਿਲੀਭੁਗਤੀ ਨਾਲ ਦੂਸਰੇ ਸ਼ਹਿਰਾਂ ਤੋ ਸਬਜ਼ੀਆਂ ਤੇ ਫਲ ਆਦਿ ਮੰਗਵਾਕੇ ਮਹਿੰਗੇ ਭਾਅ ਤੇ ਵੇਚੇ ਜਾ ਰਹੇ ਹਨ । ਉਹਨਾਂ ਕਿਹਾ ਕਿ ਮਾਰਕਿਟ ਕਮੇਟੀ ਦੇ ਸਕੱਤਰ ਵੱਲੋ ਜ਼ਾਰੀ ਨਿਰਦੇਸ਼ਾਂ ਅਨੁਸਾਰ ਸਬਜ਼ੀ ਮੰਡੀ ਵਿਖੇ ਹਫਤੇ ਵਿੱਚ ਚਾਰ ਦਿਨ ਹੀ ਕੰਮ ਹੁੰਦਾ ਹੈ ਪਰ ਸਬਜ਼ੀ ਮੰਡੀ ਤੋ ਬਾਹਰ ਹਰ ਰੋਜ਼ ਦੂਸਰੇ ਸ਼ਹਿਰਾਂ ਤੋ ਗੱਡੀਆਂ ਭਰਕੇ ਆਉਂਦੀਆਂ ਹਨ ਤੇ ਮਨਮਰਜ਼ੀ ਦੀਆਂ ਕੀਮਤਾਂ ਤੇ ਸਬਜ਼ੀ ਤੇ ਫਲ ਵੇਚੇ ਜਾ ਰਹੇ ਹਨ ਉਹਨਾਂ ਕਿਹਾ ਕਿ 80 ਰੁਪਏ ਕਿਲੋ ਵਾਲਾ ਅੰਬ ਬਲੈਕ ਵਿੱਚ 200 ਰੁਪਏ ਕਿਲੋ ਵੇਚਿਆਂ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸ਼ਹਿਰ ਵਿੱਚ ਵਿਕਣ ਵਾਲਾ ਅੰਬ ਕੀ ਸ਼ਹਿਰ ਦੇ ਬਾਹਰ ਤੋ ਨਹੀ ਆ ਰਿਹਾ । ਜਿਸ ਪ੍ਰਤੀ ਕਈ ਵਾਰ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਜਾਣੂੰ ਕਰਵਾਇਆ ਜਾ ਚੁੱਕਾ ਹੈ ਪਰ ਸਮੱਸਿਆਂ ਜਿਓ ਦੀ ਤਿਓ ਬਣੀ ਹੋਈ ਹੈ । ਉਹਨਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਸਬਜ਼ੀ ਮੰਡੀ ਤੋ ਬਾਹਰ ਵਿਕਣ ਵਾਲੀ ਸਬਜ਼ੀ ਤੇ ਰੋਕ ਲਗਾਈ ਜਾਵੇ ਅਤੇ ਦੂਸਰੇ ਸ਼ਹਿਰਾਂ ਤੋ ਸਬਜ਼ੀ ਤੇ ਫਲ ਮੰਗਵਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ । ਜਦ ਇਸ ਸਬੰਧੀ ਮੰਡੀ ਸੁਪਰਵਾਈਜ਼ਰ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਦੀ ਜਿੰਮੇਵਾਰੀ ਸਬਜ਼ੀ ਮੰਡੀ ਦੀ ਹੱਦ ਦੇ ਅੰਦਰ ਹੈ ਬਾਹਰ ਸਮਾਨ ਕਿਥੋ ਆ ਰਿਹਾ ਹੈ ।