ਕਿਸਾਨ ਪੈਟਰੋਲ ਦੀ ਬੋਤਲ-ਮਾਚਿਸ ਲੈਕੇ ਇਨਸਾਫ ਲਈ ਟੈਂਕੀ ‘ਤੇ ਚੜ੍ਹਿਆਂ

ਪ੍ਰਸ਼ਾਸਨ ਨੂੰ ਖੁਦਕਸੀ ਕਰਨ ਦੀ ਦਿੱਤੀ ਧਮਕੀ,ਪੁਲਸ ਨੂੰ ਪਈ ਹੱਥਾਂ ਪੈਰਾਂ ਦੀ

ਬਠਿੰਡਾ,ਚਾਉਕੇ,6ਜੂਨ(ਗੁਰਪ੍ਰੀਤ ਖੋਖਰ)  ਜ਼ਿਲ੍ਹੇ ਦੇ ਪਿੰਡ ਘੁੜੈਲੀ ਦੇ ਕਿਸਾਨ ਵੱਲੋਂ ਤੇਲ ਦੀ ਬੋਤਲ-ਮਾਚਿਸ ਲੈਕੇ ਪਿੰਡ ਦੀ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹਕੇ ਇਨਸਾਫ ਨਾ ਮਿਲਣ ਕਾਰਨ ਪ੍ਰਸ਼ਾਸਨ ਨੂੰ ਖੁਦਕਸੀ ਕਰਨ ਦੀ ਧਮਕੀ ਦਿੱਤੀ ਹੈ। ਕਿਸਾਨ ਸਵਰਨ ਸਿੰਘ ਦੇ ਪੁੱਤਰ ਗਗਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਨੇ ਪਿੰਡ ਦੇ ਹੀ ਇੱਕ ਵਿਅਕਤੀ ਗੁਰਚਰਨ ਸਿੰਘ ਨੂੰ ਲਗਭਗ 6 ਕਨਾਲਾਂ ਜਮੀਨ ਕਈ ਸਾਲਾਂ ਤੋਂ ਠੇਕੇ ਤੇ ਦਿੱਤੀ ਹੋਈ ਸੀ,ਹੁਣ ਉਸ ਦੇ ਪਿਤਾ ਨੇ ਖੁਦ ਕਾਸਤ ਕਰਨ ਲਈ ਠੇਕੇ ਤੋਂ ਜਮੀਨ ਛੁਡਵਾਉਣ ਲਈ ਪੰਚਾਇਤ ‘ਚ ਬੈਠਕੇ ਲਿਖਤੀ ਰਾਜੀਨਾਮਾ ਕੀਤਾ ਸੀ ਪਰ ਰਾਜੀਨਾਮਾ ਦੇ ਉਲਟ ਗੁਰਚਰਨ ਸਿੰਘ ਨੇ ਜਮੀਨ ਛੱਡਣ ਦੀ ਥਾਂ ਉਸ ਤੇ ਮੁੜ ਕਬਜਾ ਕਰਨ ਦੀ ਨੀਅਤ ਨਾਲ ਖੇਤ ਨੂੰ ਪਾਣੀ ਲਾ ਦਿੱਤਾ ਪਰ ਮੇਰੇ ਪਿਤਾ ਨੇ ਪਾਣੀ ਲੱਗੇ ਖੇਤ ‘ਚ ਰਾਜੀਨਾਮੇ ਅਨੁਸਾਰ ਕਬਜਾ ਲੈਣ ਲਈ ਉਸ ਵਿੱਚ ਬਾਜਰੇ ਦਾ ਛਿੱਟਾ ਦੇ ਦਿੱਤਾ ਪਰ ਬਾਅਦ ‘ਚ ਮੁੜ ਕਬਜਾ ਕਰਨ ਦੀ ਧਮਕੀ ਪਿਤਾ ਨੂੰ ਮਿਲਣ ਕਾਰਨ ਉਸ ਨੇ ਖੁਦਕਸ਼ੀ ਕਰਨ ਦੀ ਨੀਅਤ ਨਾਲ ਪੈਟਰੋਲ ਦੀ ਬੋਤਲ ਸਮੇਤ ਮਾਚਿਸ ਲੈਕੇ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹ ਗਿਆ ਹੈ,ਮੋਕੇ ਤੇ ਹਾਜਰ ਪੰਚਾਇਤ ਦੇ ਸਾਬਕਾ ਸਰਪੰਚ ਹਰਦੀਪ ਸਿੰਘ,ਸਰਪੰਚ ਸੁਖਪ੍ਰੀਤ ਕੋਰ ਸਮੇਤ ਪਤਵੰਤਿਆਂ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਸਮਝੋਤਾ ਕਰਵਾ ਦਿੱਤਾ ਸੀ ਕਿ ਗੁਰਚਰਨ ਸਿੰਘ ਅਪਣਾ ਲਿਖਤੀ ਹਿਸਾਬ ਪੰਚਾਇਤ ਨੂੰ ਦੇਵੇਗਾ ਪਰ ਤਿੰਨ ਵਾਰ ਇਕੱਠ ਹੋਣ ਦੇ ਬਾਵਜੂਦ ਵੀ ਉਹ ਅਪਣੀ ਲਿਖਤਾ ਹਿਸਾਬ ਪੇਸ਼ ਨਾ ਕਰ ਸਕਿਆਂ ਬਲਕਿ ਸਮਝੋਤੇ ਦੇ ਉਲਟ ਕਾਰਵਾਈ ਕੀਤੀ ਹੈ ਜਿਸ ਕਾਰਨ ਅਸੀਂ ਹੁਣ ਸਾਰੀ ਪੰਚਾਇਤ ਕਿਸਾਨ ਸਵਰਨ ਸਿੰਘ ਨਾਲ ਖੜ੍ਹੇ ਹਾਂ। ਜਦ ਗੁਰਚਰਨ ਸਿੰਘ ਦਾ ਪੱਖ ਸੁਣਿਆਂ ਉਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਸਵਰਨ ਸਿੰਘ ਨੂੰ ਪੈਸੇ ਦਿੰਦਾ ਆ ਰਿਹਾ ਹੈ ਅਤੇ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਅਪਣੀ ਵਾਹੀਯੋਗ ਜਮੀਨ ਬੈਅ ਕਰ ਦੇਵੇਗਾ ਪਰ ਉਹ ਅਪਣੇ ਵਾਅਦੇ ਤੋਂ ਭੱਜ ਗਿਆ। ਮੋਕੇ ਤੇ ਪੁੱਜੇ ਸੰਬੰਧਿਤ ਐਸ.ਐਚ.ਓ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਖਬਰ ਲਿਖੇ ਜਾਣ ਤੱਕ ਪਿੰਡ ਪੰਚਾਇਤ,ਪਤਵੰਤਿਆਂ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਕਿਸਾਨ ਟੈਂਕੀ ‘ਤੇ ਡਟਿਆਂ ਖੜ੍ਹਾ ਸੀ,ਕਿਸਾਨ ਵਾਰ-ਵਾਰ ਅਪਣੇ ਉਪਰ ਪੈਟਰੋਲ ਛਿੜਕਕੇ ਮਾਚਿਸ ਲਾਉਣ ਦੀ ਧਮਕੀ ਦੇ ਰਿਹਾ ਸੀ। ਮੋਕੇ ‘ਤੇ ਵੱਡੀ ਗਿਣਤੀ ‘ਚ ਪਿੰਡ ਨਿਵਾਸੀ ਹਾਜਰ ਸਨ।
ਪਿੰਡ ਘੁੜੈਲੀ ਵਿਖੇ ਕਿਸਾਨ ਟੈਂਕੀ ‘ਤੇ ਚੜ੍ਹਿਆਂ,ਇਨਸਾਫ ਲਈ ਜਾਣਕਾਰੀ ਦਿੰਦੇ ਪੀੜਤ ਦੇ ਪੁੱਤਰ ਅਤੇ ਪੁਲਸ ਤੈਨਾਤਦੋਸ਼ ਸੀ ਕਿ ਉਸ ਨੂੰ ਇਨਸਾਫ ਨਹੀਂ ਅਤੇ ਉਹ ਪਾਣੀ ਦੀ ਟੈਂਕੀ ਤੇ ਚੜ੍ਹਿਆਂ ਰਿਹਾ ਤੇ ਪਿੰਡ ਨਿਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਵਿਵਾਵਿਤ ਜਮੀਨ ਨੂੰ ਇਕੱਠੇ ਹੋਕੇ ਵਾਹ ਕੇ ਉਸ ‘ਚ ਵੱਟਾਂ ਅਤੇ ਪਾਈਪਾਂ ਪਾਕੇ ਕਬਜਾ ਕਰ ਲਿਆ ਜਦਕਿ ਪ੍ਰਸ਼ਾਸਨ ਨਾਇਬ ਤਹਿਸੀਲਦਾਰ ਰਾਕੇਸ ਕੁਮਾਰ,ਡੀ.ਐਸ.ਪੀ ਫੂਲ ਜਸਵੀਰ ਸਿੰਘ ਨੇ ਇਸ ਵਿੱਚ ਕੋਈ ਵੀ ਦਖਲਅੰਦਾਜੀ ਨਹੀਂ ਕੀਤੀ ਅਤੇ ਉਹ ਪਾਣੀ ਵਾਲੀ ਟੈਂਕੀ ਨਜਦੀਕ ਤੈਨਾਤ ਰਹੇ। ਘਟਨਾ ਦਾ ਪਤਾ ਲੱਗਦੈ ਹੀ ਪੰਜਾਬ ਦੇ ਉਘੇ ਸਮਾਜ ਸੇਵੀ ਲੱਖਾਂ ਸਿਧਾਨਾ,ਆਜਾਦੀ ਘੁਲਾਟੀਏ ਜਿਲਾ ਬਠਿੰਡਾ ਦੀ ਜੰਥੇਬੰਦੀ ਦੇ ਆਗੂ ਨਿਰ ਦੇ ਆਗੂ ਨਿਰਭੈ ਸਿੰਘ,ਭਾਕਿਯੂ ਡਕੌਂਦਾ ਰਾਮਪੁਰਾ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ,ਉਗਰਾਹਾਂ ਦੇ ਗੁਰਚਰਨ ਸਿੰਘ ਘੁੜੈਲੀ ਨੇ ਵੀ ਪਹੁੰਚਕੇ ਪ੍ਰਸ਼ਾਸਨ ਨੂੰ ਮਸਲੇ ਹੱਲ ਕਰਨ ਲਈ ਕਿਹਾ।