ਡੂਮਵਾਲੀ ਬੈਰੀਅਰ ਲਈ ਡਿਉਟੀ ਰੋਸਟਰ ਬਣਾਇਆ

(ਸਿਵੀਆਂ) ਸਿਹਤ ਵਿਭਾਗ ਦੇ ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੰਗਤ ਡਾ ਸਰਬਜੀਤ ਸਿੰਘ ਦੀ ਅਗਵਾਈ ਹੇਠ ਕਰੋਨਾ ਵਾਇਰਸ ਸੰਬੰਧੀ ਡੂੰਮਵਾਲੀ ਬੈਰੀਅਰ ਤੇ ਕੰਬਾਈਨਾਂ, ਗੱਡੀਆਂ ਅਤੇ ਹੋਰ ਰਾਹਗੀਰਾਂ ਦਾ ਸਿਹਤ ਸਟੇਟਸ ਦੇਖਣ ਲਈ ਸਿਹਤ ਕਾਮਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿੱਥੇ ਵਾਰੋ ਵਾਰੀ ਸਿਹਤ ਕਾਮੇ ਆਪਣੀਆਂ ਡਿਊਟੀਆਂ ਨਿਭਾਉਂਦੇ ਹਨ। ਇਨ੍ਹਾਂ ਡਿਊਟੀਆਂ ਮੌਕੇ ਖੇਤੀਬਾੜੀ ਮਹਿਕਮੇ ਦੇ ਕਰਮਚਾਰੀ ਕੰਬਾਈਨਾਂ ਆਦਿ ਨੂੰ ਸੈਨੇਟਾਈਜ਼ ਕਰਦੇ ਹਨ ਅਤੇ ਨਾਲ ਪੁਲੀਸ ਮੁਲਾਜ਼ਮ ਆਉਣ ਜਾਣ ਵਾਲਿਆਂ ਨੂੰ ਰੋਕਦੇ ਹਨ। ਡਿਊਟੀ ਰੋਸਟਰ ਬਣਾਉਂਦੇ ਸਮੇਂ ਸੀਨੀਅਰ ਮੈਡੀਕਲ ਅਫ਼ਸਰ ਡਾ ਸਰਬਜੀਤ ਸਿੰਘ ਜੀ, ਸਿਹਤ ਇੰਸਪੈਕਟਰ ਸ੍ਰੀ ਸ਼ਾਹਬਾਜ ਸਿੰਘ, ਸੁਖਪਾਲ ਸਿੰਘ ਅਤੇ ਸਿਹਤ ਕਰਮੀ ਪਰਮਿੰਦਰ ਸਿੰਘ ਹਾਜ਼ਰ ਸਨ।