ਥਾਣਾ ਦਿਆਲਪੁਰਾ,ਚ ਗੂੰਜਿਆ ‘ ਮੈਂ ਹਾਂ ਹਰਜੀਤ ਸਿੰਘ’ ਭਗਤਾ ਭਾਈ ਕਾ

ਪਿਛਲੇ ਦਿਨੀ ਪਟਿਆਲਾ ਵਿਖੇ ਨਿਹੰਗਾਂ ਵੱਲੋਂ ਪੁਲਿਸ ਪਾਰਟੀ’ਤੇ ਕੀਤੇ ਗਏ ਹਮਲੇ ਦਰਮਿਆਨ ਹੱਥ ਗਵਾ ਚੁੱਕੇ ਏ.ਐਸ.ਆਈ ਹਰਜ਼ੀਤ ਸਿੰਘ ਨੂੰ
ਜਿੱਥੇ ਕੈਪਟਨ ਸਰਕਾਰ ਵੱਲੋਂ ਤਰੱਕੀ ਦਿੰਦੇ ਹੋਏ ਮਾਣ ਵਧਾਇਆ ਗਿਆ ਹੈ,ਉੱਥੇ ਹੀ ਅੱਜ਼ ਡੀ.ਜੀ.ਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ
ਥਾਣਾ ਦਿਆਲਪੁਰਾ ਦੀ ਪੁਲਿਸ ਵੱਲੋਂ ‘ਮੈਂ ਹਰਜੀਤ ਸਿੰਘ ਹਾਂ’ ਦੇ ਬਿੱਲੇ ਲਗਾ ਕੇ ਪੀੜਿਤ ਦਾ ਹੋਂਸਲਾ ਵਧਾਇਆ ਗਿਆ ਹੈ।ਇਸ ਮੌਕੇ ਗੱਲਬਾਤ
ਕਰਦੇ ਹੋਏ ਥਾਣਾ ਮੁਖੀ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਵੱਲੋਂ ਵੀ ਐਸ.ਆਈ ਹਰਜੀਤ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ‘ਜਿਸ
ਦਲੇਰੀ ਦਾ ਸਬੂਤ ਹਰਜੀਤ ਸਿੰਘ ਵੱਲੋਂ ਦਿੱਤੀ ਗਿਆ ਹੈ,ਉਸਦੀ ਪੁਲਿਸ ਵਿਭਾਗ ਸਮੇਤ ਸੂਬਾ ਸਰਕਾਰ ਤੇ ਦੇਸ਼ਾਂ ਵਿਦੇਸ਼ਾਂ,ਚ ਵੀ ਚਰਚਾ ਜੋਰਾ’ਤੇ
ਹੈ।ਉਹਨਾਂ ਕਿਹਾ ਕਿ ਅਸੀਂ ਹਰਜੀਤ ਸਿੰਘ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਉਸਦੀ ਬਹਾਦਰੀ ਨੂੰ ਸਲੂਟ ਕਰਦੇ ਹਾਂ।ਇਸ
ਮੌਕੇ ਥਾਣਾ ਦਿਆਲਪੁਰਾ ਵਿਖੇ ਹਰਜੀਤ ਸਿੰਘ ਦਾ ਨਾਮ ਗੂੰਜਦਾ ਰਿਹਾ।ਇਸ ਸਮੇਂ ਸਮੂਹ ਥਾਣਾ ਅਧਿਕਾਰੀ ਹਾਜ਼ਿਰ ਸਨ।