ਪਿੰਡ ਮੰਡੀ ਕਲਾਂ ਨੁੰ ਦੁਵਾਰਾ ਗ੍ਰਾਮ ਪੰਚਾਇਤ ਬਨਾਉਣ ਦਾ ਮਾਮਲਾ ਫਿਰ ਗਰਮਾਇਆ

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਕਿਸਾਨ ਆਗੂ।

ਪ੍ਰਸ਼ਾਸਨ ਵੱਲੋਂ ਮੰਗ ਨਾ ਮੰਨੇ ਜਾਣ ਤੇ ਭਾਕਿਯੂ ਸਿੱਧੂਪੁਰ ਵੱਲੋਂ ਤਿੱਖੇ ਸੰਘਰਸ ਦਾ ਐਲਾਨ

ਬਠਿੰਡਾ,ਬਾਲਿਆਂਵਾਲੀ19ਜੂਨ(ਗੁਰਪ੍ਰੀਤ ਖੋਖਰ )ਕਰੋਨਾ ਵਾਇਰਸ ਦੀ ਬਿਮਾਰੀ ਫੈਲਣ ਤੋ ਪਹਿਲਾਂ ਪਿੰਡ ਮੰਡੀ ਕਲਾਂ ਦੇ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਕਰੀਬ ਇੱਕ ਮਹੀਨੇ ਤੋ ਉਪਰ ਲੰਬਾ ਸੰਘਰਸ ਮੋੜ ਰਾਮਪੁਰਾ  ਸੜਕ ਰੋਕ ਕੇ ਨਗਰ ਪੰਚਾਇਤ ਤੋ ਗ੍ਰਾਮ ਪੰਚਾਇਤ ਬਣਾਉਣ ਲਈ ਲੰਬਾ ਸੰਘਰਸ ਲੜਿਆ ਸੀ। ਪਰ ਉਸ ਮੋਕੇ  ਨਗਰ ਪੰਚਾਇਤ ਭੰਗ ਕਰ ਕੇ ਗ੍ਰਾਮ ਪੰਚਾਇਤ ਬਣਾਉਣ ਦੇ ਐਸ ਐਸ ਪੀ ਨਾਨਕ ਸਿੰਘ ਤੇ ਡਿਪਟੀ ਕਮਿਸਨਰ ਬਠਿੰਡਾ ਵੱਲੋ ਦਿੱਤਾ ਗਿਆਂ ਤੇ ਪੁਰਨ ਵਿਸਵਾਸ ਦੇ ਕੇ ਧਰਨਾ ਸਮਾਪਤ ਕਰਵਾ ਦਿੱਤਾ ਸੀ।ਪਰ ਹੁਣ ਲੰਬਾ ਸਮਾ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੀਤਾ ਵਾਅਦਾ ਵਫਾ  ਹੁੰਦਾ ਨਜਰ ਨਹੀ ਆ ਰਿਹਾ। ਇਹਨਾ ਗੱਲਾ ਦਾ ਪ੍ਰਗਟਾਵਾ ਕਿਸਾਨ ਯੂਨੀਅਰ ਸਿੱਧੂਪੁਰਾ ਦੇ ਆਗੂਆਂ ਨੇ ਕੀਤਾ।ਉਹਨਾ ਮੰਡੀ ਕਲਾਂ ਵਿਖੇ ਨਗਰ ਪੰਚਾਇਤ ਕੋਲ ਕੀਤੇ ਇਕੱਠ ਚ ਲੋਕਾਂ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਜੋ ਪਿੰਡ ਨੂੰ ਗ੍ਰਾਮ ਪੰਚਾਇਤ ਬਣਾਉਣ ਲਈ ਰਾਮਪੁਰਾ ਵਿਖੇ ਬਠਿੰਡਾ ਚੰਡੀਗਡ ਰੌਡ ਤੇ ਧਰਨਾ ਲਾਇਆਂ ਗਿਆਂ ਸੀ।ਜਿਸ ਨੂੰ ਐਸ ਐਸ ਪੀ ਬਠਿੰਡਾ ਨੇ ਖੁਦ ਧਰਨੇ ਚ ਪੁੱਜ ਕੇ ਪ੍ਰਸਾਸਨ ਵੱਲੋ ਵਿਸਵਾਸ ਦਿਵਾਇਆਂ ਗਿਆ ਸੀ ਕਿ ਪੱਚੀ ਦਿਨਾਂ ਚ ਮੰਡੀ ਕਲਾਂ ਦੀ ਨਗਰ ਪੰਚਾਇਤ ਭੰਗ ਕਰ ਕੇ ਗ੍ਰਾਮ ਪੰਚਾਇਤ ਬਣਾ ਦਿੱਤੀ ਜਾਵੇਗੀ।ਜਿਸ ਤੋ ਬਾਅਦ ਕਰਫੂ ਲੱਗਣ ਕਰਕੇ ਬਾਅਦ ਚ ਕੋਈ ਗੱਲਬਾਤ ਨਹੀ ਹੋ ਸਕੀ।ਕਿਸਾਨ ਆਗੂ ਬਲਰਾਜ ਸਿੰਘ ਨੇ ਕਿਹਾ ਕਿ ਹੁਣ ਦੋ ਤਿੰਨ ਵਾਰ ਐਸ ਐਸ ਪੀ ਨਾਨਕ ਸਿੰਘ ਨੂੰ ਮਾਮਲੇ ਦੇ ਸਬੰਧ ਚ ਮਿਲਿਆ ਗਿਆ ਹੈ।ਐਸ ਐਸ ਪੀ ਬਠਿੰਡਾ ਵੱਲੋ ਵਾਰ ਵਾਰ ਡਿਪਟੀ ਕਮਿਸਨਰ ਨਾਲ ਮੀਟਿੰਗ ਕਰਵਾਉਣ ਦੀ ਗੱਲ ਕੀਤੀ ਗਈ ਪਰ ਗੱਲ  ਅੱਜ ਤੱਕ ਸਿਰੇ ਨਹੀ ਚਡ ਸਕੀ।ਉਹਨਾ ਕਿਹਾ ਕਿ ਐਸ ਐਸ ਪੀ ਨਾਨਕ ਸਿੰਘ ਵੱਲੋ ਇੱਕ ਵਾਰ ਫਿਰ ਡਿਪਟੀ ਕਮਿਸਨਰ ਨਾਲ ਮਿਲਾਉਣ ਦੀ ਗੱਲ ਆਖੀ ਗਈ ਹੈ।ਜੇ ਇਸ ਵਾਰ ਵੀ ਡਿਪਟੀ ਕਮਿਸਨਰ ਬਠਿੰਡਾ ਨਾਲ ਮੀਟਿੰਗ ਨਾ ਕਰਵਾਈ ਗਈ ਤੇ ਮੰਡੀ ਕਲਾਂ ਨੂੰ ਗ੍ਰਾਮ ਪੰਚਾਇਤ ਬਣਾਉਣ,ਪਿੰਡ ਚ ਹੋਏ ਵਿਕਾਸ ਕਾਰਜਾ ਦੀ ਜਾਂਚ ਨਾ ਕਰਵਾਈ ਗਈ ਤਾ ਯੂਨੀਅਨ ਦੇ ਸੂਬਾ ਪ੍ਰਧਾਨ ਵੱਲੋ ਸੰਘਰਸ ਦਾ ਤਿੱਖੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ।ਇਹ ਸੰਘਰਸ ਪੰਜਾਬ ਪੱਧਰ ਦਾ ਵੀ ਹੋ ਸਕਦਾ ਹੈ।ਆਗੂਆਂ ਨੇ ਕਿਹਾ ਕਿ ਜੇਕਰ ਐਸ ਐਸ ਪੀ ਸਾਬ ਵੱਲੋ ਡਿਪਟੀ ਕਮਿਸਨਰ ਬਠਿੰਡਾ ਨਾਲ ਗੱਲਬਾਤ ਕੀਤੇ ਵਾਅਦੇ ਅਨੁਸਾਰ ਨਹੀ ਕਰਵਾਈ ਜਾਂਦੀ ਤੇ ਮੰਡੀ ਕਲਾਂ ਨੂੰ ਗ੍ਰਾਮ ਪੰਚਾਇਤ ਬਣਾਉਣ ਦੀ ਮੰਗ ਨਾ ਪੂਰੀ ਕੀਤੀ ਗਈ ਤਾ ਅੱਗੇ ਤੋ ਇਸ ਮਸਲੇ ਤੇ ਗੱਲ ਕਰਨ ਦੀ ਥਾ ਤਿੱਖੇ ਸੰਘਰਸ ਨੂੰ ਤਰਜੀਹ ਦਿੱਤੀ ਜਾਵੇਗੀ।ਤੇ ਨਾਲ ਹੀ ਉਨਾ ਕਿਹਾ ਕਿ  ਮੰਡੀ ਕਲਾਂ ਚ ਹੋਈਆਂ ਚੋਰੀਆਂ ਦਾ ਪਤਾ ਨਾ ਲਗਾਇਆ ਗਿਆ ਤਾ ਥਾਣਾ ਬਾਲਿਆਂਵਾਲੀ ਦਾ ਵੀ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਗੁਰਦੀਪ ਸਿੰਘ ਕੌਂਸਲਰ,ਕਰਮ ਸਿੰਘ ਰੋਮਾਣਾ ਸਰਕਲ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ,ਸਾਬਕਾ ਸਰਪੰਚ ਸੁਖਦੇਵ ਸਿੰਘ ਢਿੱਲੋ,ਲੱਖਾ ਸਿੰਘ ਲਾਲੋ ਕਾ,ਲਾਭਾ ਸਿੰਘ ਵਾਸੀ,ਦਰਸਨ ਸਿੰਘ, ਉੱਜਲ ਸਿੰਘ ਆਦਿ ਆਗੂ ਹਾਜਰ ਸਨ  ।