ਮਾਮਲਾ ਦਲਿਤਾਂ ਦੀ ਧਰਮਸ਼ਾਲਾ ‘ਤੇ ਸਹਿਕਾਰੀ ਸਭਾ ਦੇ ਕਬਜ਼ੇ ਦਾ – ਹਲਕੇ ਦੇ ਦਲਿਤ ਲੀਡਰ ਤੇ ਦਲਿਤ ਵੈੱਲਫੇਅਰ ਸੰਗਠਨ ਦੇ ਅਹੁਦੇਦਾਰ  ਸਿਰਫ ਬਿਆਨਾਂ ਤੱਕ ਸੀਮਤ

ਜਲਦੀ ਡੀਸੀ ਬਠਿੰਡਾ ਨੂੰ ਮਿਲ ਕੇ ਦੇਵਾਂਗੇ ਸ਼ਿਕਾਇਤ:ਡਾ. ਫੂਸਮੰਡੀ

ਬਠਿੰਡਾ (ਸੁਰਿੰਦਰਪਾਲ ਸਿੰਘ):ਪਿਛਲੇ ਦਿਨੀਂ ਪੰਜਾਬੀ ਸਪੈਕਟ੍ਰਮ ਅਖ਼ਬਾਰ ਵੱਲੋਂ ਜਲ੍ਹਿਾ ਬਠਿੰਡਾ ਦੇ ਪਿੰਡ ਕੋਟ ਗੁਰੂ ਵਿਖੇ ਦਲਿਤਾਂ (ਰਾਮਦਾਸੀਆ ਸਿੱਖ) ਦੀ ਇੱਕੋ ਇੱਕ ਧਰਮਸਾਲਾ ਉੱਪਰ ਪਿਛਲੇ 15-17 ਸਾਲਾਂ ਤੋਂ “ਦੀ ਕੋਟਗੁਰੂ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ“ ਵੱਲੋਂ ਗ੍ਰਾਮ ਪੰਚਾਇਤ ਕੋਟਗੁਰੂ ਦੀ ਸਹਿਮਤੀ ਨਾਲ ਕੀਤੇ ਕਬਜੇ ਬਾਰੇ ਮਸਲਾ ਉਠਾਇਆ ਸੀ। ਇਸ ਬਾਰੇ ਕੋਟਗੁਰੂ ਦੇ ਸਰਪੰਚ ਨੇ ਕਿਹਾ ਸੀ ਕਿ ਧਰਮਸ਼ਾਲਾ ਕੋਲ ਸਿਰਫ 3 ਹੀ ਰਾਮਦਾਸੀਆਂ ਦੇ ਘਰ ਹਨ। ਜਦੋਂ ਕਿ ਪਿੰਡ ਵਿੱਚ ਰਾਮਦਾਸੀਆਂ  ਦੇ ਘਰਾਂ ਦੀ ਗਿਣਤੀ 150 ਅਤੇ ਵੋਟਾਂ ਦੀ ਗਿਣਤੀ 250 ਦੇ ਕਰੀਬ ਹੈ।
ਦੂਜੇ ਪਾਸੇ ਸਹਿਕਾਰੀ ਸਭਾ ਦੇ ਸੈਕਟਰੀ ਨੇ ਮੰਨਿਆ ਸੀ ਕਿ ਉਹ ਕਿਰਾਇਆ ਦੇ ਰਹੇ ਹਨ ਤੇ ਸਰਪੰਚ ਕੋਟਗੁਰੂ ਮੁੱਕਰ ਗਏ।ਦਲਿਤਾਂ ਦੇ ਹੱਕਾਂ ਉੱਪਰ ਮਾਰੇ ਜਾ ਰਹੇ ਡਾਕੇ ਬਾਰੇ ਜਿੱਥੇ ਬਠਿੰਡਾ ਦਿਹਾਤੀ ਦੇ ਸਾਰੇ ਹੀ ਪਾਰਟੀਆਂ ਦੇ ਲੀਡਰ ਸਮੇਤ ਐਮਐਲਏ ਰੁਪਿੰਦਰ ਕੌਰ ਚੁੱਪਚਾਪ ਹਨ,ਉੱਥੇ ਦਲਿਤਾਂ ਲਈ ਬਣੇ ਦਲਿਤ ਵੈੱਲਫੇਅਰ ਬੋਰਡ ਸੰਗਠਨ ਦਾ ਬਲਾਕ ਪ੍ਰਧਾਨ ਜਗਤਾਰ ਸਿੰਘ ਕੋਟਗੂਰ ਨੇ ਵੀ ਪੂਰੀ ਤਰ੍ਹਾਂ ਇਸ ਸਬੰਧੀ ਅਣਜਾਨਤਾ ਪ੍ਰਗਟਾਈ।ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਜਗਤਾਰ ਸਿੰਘ ਪਿੰਡ ਕੋਟਗੁਰੂ ਦੇ ਸਰਪੰਚ ਦਾ ਖਾਸਮਖਾਸ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਆਪਣੇ ਆਪ ਨੂੰ ਦਲਿਤਾਂ ਦੇ ਲੀਡਰ ਕਹਾਉਣ ਵਾਲੇ ਹਮੇਸ਼ਾਂ ਚਾਹ ਪਾਣੀ ਵੱਡਿਆਂ ਦੇ ਘਰ ਹੀ ਪੀਂਦੇ ਹਨ ਅਤੇ ਦਲਿਤਾਂ ਦੀਆਂ ਸਮੱਸਿਆਂਵਾਂ ਤੇ ਦੁਸ਼ਵਾਰੀਆਂ ਬਾਰੇ ਘਰੋਂ ਏਸੀ ਕਮਰਿਆਂ ਵਿੱਚ ਬੈਠ ਕੇ ਬਿਆਨ ਦਿੰਦੇ ਰਹਿੰਦੇ ਹਨ
ਤਾਂ ਜੋ ਸਾਡੇ ਲੀਡਰ ਕੁਝ ਕਰ ਰਹੇ ਹਨ।ਇਸ ਸਬੰਧੀ ਜਦੋਂ ਬੀਜੇਪੀ ਪਾਰਟੀ ਦੇ ਜਲ੍ਹਿਾ ਮੀਤ ਪ੍ਰਧਾਨ ਡਾ.ਜਗਸੀਰ ਸਿੰਘ ਨਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਸਬੰਧੀ ਜਲਦੀ ਹੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਸਕਿਾਇਤ ਦੇਵਾਂਗੇ।ਸੇਵਾ ਸਭਾ ਵੱਲੋਂ ਕੀਤੇ ਕਬਜੇ ਸਬੰਧੀ ਜਦੋਂ ਜਲ੍ਹਿਾ ਰਜਿਸਟਰਾਰ ਸੇਵਾ ਸਭਾ ਨਾਲ ਗੱਲ ਕੀਤੀ ਤਾਂ ਕਰਮਚਾਰੀ ਨੇ ਕਿਹਾ ਕਿ ਸਾਹਿਬ ਬੈਂਕ ਗਏ ਹੋਏ ਹਨ।