ਮਾਮਲਾ ਪਿੰਡ ਜੈ ਸਿੰਘ ਵਾਲਾ ਦੇ  ਧਨਾਡ ਵਿਅਕਤੀਆਂ ਵੱਲੋਂ ਦਲਿਤ ਨੌਜਵਾਨ ਦੀ ਕੁੱਟਮਾਰ ਦਾ 

ਸਮਾਜਿਕ ਜਥੇਬੰਦੀਆਂ ਵੱਲੋਂ ਥਾਣਾ ਸੰਗਤ ਅੱਗੇ ਇਨਸਾਫ ਲਈ ਧਰਨਾ

ਬਠਿੰਡਾ (ਪੰਜਾਬੀ ਸਪੈਕਟ੍ਰਮ ਸਰਵਿਸ):ਪਿਛਲੇ ਦਿਨੀਂ ਜੈ ਸਿੰਘ ਵਾਲਾ ਅਤੇ ਧਨਾਡ ਵਿਅਕਤੀ ਹਮੀਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਲਿਤ ਨੌਜਵਾਨ ਕੁਲਦੀਪ ਸਿੰਘ ‘ਤੇ ਚੋਰੀ ਦਾ ਇਲਜਾਮ ਲਾ ਕੇ ਪਹਿਲਾਂ ਆਪਣੇ ਘਰ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਥਾਣਾ ਸੰਗਤ,ਸੀਆਈਏ ਵਿਖੇ ਪੁਲਿਸ ਵੱਲੋਂ ਦਲਿਤ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਹੈ, ਜਿਸ ਤੋਂ ਬਾਅਦ ਦਲਿਤ ਨੌਜਵਾਨ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ।ਭਾਵੇਂ ਕਿ ਪੁਲਿਸ ਵੱਲੋਂ ਛੋਟੀਆਂ ਧਰਾਵਾਂ ਲਗਾ ਕੇ ਮਾਮਲਾ ਠੱਪਣ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜਦੂਰ ਯੂਨੀਅਨ ਅਤੇ ਦਿਹਾਤੀ ਮਜਦੂਰ ਸਭਾ, ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ)ਵੱਲੋਂ ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਸੰਗਤ ਥਾਣੇ ਅੱਗੇ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਕਿਹਾ ਕਿ ਦਲਿਤ ਨੌਜਵਾਨ ਨੂੰ ਕੁੱਟਣ ਵਾਲੇ ਇਨ੍ਹਾਂ ਧਨਾਡ ਵਿਅਕਤੀਆਂ ਅਤੇ ਥਾਣੇ ਦੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਜਲ੍ਹਿਾ ਪ੍ਰਸਾਸਨ ਵੱਲੋਂ ਜ਼ਿੰਮੇਵਾਰ ਇਨ੍ਹਾਂ ਤਰ੍ਹਾਂ ਧਨਾਡਾਂ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਛੇਤੀ ਨਾ ਕੀਤੀ ਤਾਂ ਅਗਲੇ ਸਮੇਂ ਤਿੱਖਾ ਸੰਘਰਸ ਕੀਤਾ ਜਾਵੇਗਾ। ਇਸ ਮੌਕੇ ਡੈਮੋਕ੍ਰੇਟਿਕ ਟੀਚਰ ਯੂਨੀਅਨ ਬਠਿੰਡਾ ਦੇ ਜਲ੍ਹਿਾ ਪ੍ਰਧਾਨ ਰੇਸਮ ਸਿੰਘ, ਜਲ੍ਹਿਾ ਆਗੂ ਸੁਰਬਾਜ ਸਿੰਘ, ਪੰਜਾਬ ਸਟੂਡੈਂਟ ਯੂਨੀਅਨ ਦੀ ਬਿਸ਼ਨਦੀਪ ਕੌਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਸਿੰਘ ਪਾਸਾ,ਬੀੜ ਤਲਾਬ ਦੇ ਸਰਪੰਚ ਗੁਰਮੇਲ ਸਿੰਘ ਖਾਲਸਾ, ਅਮਰੀਕ ਸਿੰਘ ਕਿਸਾਨ ਯੂਨੀਅਨ ਦੇ ਆਗੂ ਨਾਲ ਸਾਮਿਲ ਹੋਏ।ਇੱਥੇ ਇਹ ਜਕਿਰਯੋਗ ਹੈ ਕਿ ਬਲਾਕ ਸੰਗਤ ਦਾ ਦਲਿਤ ਜਥੇਬੰਦੀ ਦਾ ਨਵਾਂ-ਨਵਾਂ ਬਣਿਆ ਆਗੂ, ਪਿੰਡ ਘੁੱਦਾ ਦਾ ਰਸੂਖਦਾਰ ਅਕਾਲੀ ਆਗੂ,ਅਤੇ ਇੱਕ ਵੱਡਾ ਕਾਂਗਰਸੀ ਦੋਸ਼ੀਆਂ ਦਾ ਪੱਖ ਪੂਰ ਕੇ ਗਰੀਬ ਨੌਜਵਾਨ ਨਾਲ ਅਨਿਆਂ ਕਰ ਰਹੇ ਹਨ।