ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਫੋਟੋ:- ਨਾਇਬ ਤਹਿਸੀਲਦਾਰ ਦੀਪਕ ਸ਼ਰਮਾ ਨੂੰ ਮੰਗ ਪੱਤਰ ਦਿੰਦੇ ਲੋਕ।
ਬਾਲਿਆਂਵਾਲੀ, (ਗੁਰਪ੍ਰੀਤ ਖੋਖਰ) ਅੱਜ ਇਲਾਕੇ ਦੇ ਲੋਕਾਂ ਵਲੋਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਖਿਲਾਫ ਇਕ ਮੰਗ ਪੱਤਰ ਦੀਪਕ ਸ਼ਰਮਾ ਨਾਇਬ ਤਹਿਸੀਲਦਾਰ ਬਾਲਿਆਂਵਾਲੀ ਦੇ ਰਾਹੀਂ ਮੁੱਖਮਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਗਿਆ। ਨੰਦਗੜ ਕੋਟੜਾ ਪਿੰਡ ਦੇ ਪੰਚ ਸੁਖਮੰਦਰ ਸਿੰਘ ਬੂਸਰ, ਗੁਰਭੇਜ ਸੰਧੂ ਚੇਅਰਮੈਨ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਅਤੇ ਦਰਸ਼ਨਾ ਜੋਸ਼ੀ ਸੂਬਾ ਪ੍ਰਧਾਨ ਨੇ ਕਿਹਾ ਕਿ ਜੋ ਪ੍ਰਾਈਵੇਟ ਕੰਪਨੀਆਂ ਵਾਲੇ ਪਿੰਡਾਂ ਦੇ ਗਰੀਬ ਲੋਕਾਂ ਨੂੰ ਲੋਨ ਦੇ ਝਾਂਸੇ ’ਚ ਫਸਾ ਕੇ ਭਾਰੀ ਵਿਆਜ ਵਸੂਲ ਕਰਦੀਆਂ ਹਨ ਉਨ੍ਹਾਂ ਦੇ ਮੁਲਾਜਮ ਕਿਸ਼ਤਾਂ ਭਰਵਾਉਣ ਲਈ ਲੋਕਾਂ ਨੂੰ ਘਰਾਂ ਵਿਚ ਆ ਕੇ ਡਰਾ-ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਲੋਕ ਬੇਰੋਜਗਾਰੀ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪਏ ਹਨ। ਅਜਿਹੀ ਹਾਲਤ ਵਿਚ ਉਹ ਲੋਨ ਦੀਆਂ ਕਿਸ਼ਤਾਂ ਕਿਸ ਤਰ੍ਹਾਂ ਭਰ ਸਕਦੇ ਹਨ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਲੋਕਾਂ ਨੂੰ ਇਨ੍ਹਾਂ ਕੰਪਨੀਆਂ ਦੇ ਚੁੰਗਲ ਵਿਚੋਂ ਕੱਢਿਆ ਜਾਵੇ ਅਤੇ 1-1 ਲੱਖ ਰੁ: ਦੀ ਗਰੀਬਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਬਿਜਲੀ ਦੇ ਬਿੱਲ ਤੇ ਸਕੂਲਾਂ ਦੀਆਂ ਫੀਸਾਂ ਮੁਆਫ ਕੀਤੀਆਂ ਜਾਣ ਅਤੇ ਗਰੀਬਾਂ ਨੂੰ 10 ਹਜਾਰ ਰੁਪਏ ਮਹੀਨਾ ਗੁਜਾਰਾ ਭੱਤਾ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿਨਾਂ ਗਰੀਬਾਂ ਦੇ ਚੈੱਕ ਬੈਂਕਓ ਕੋਲ ਪਏ ਹਨ ਉਨ੍ਹਾਂ ਖਿਲਾਫ ਕੋਈ ਜਬਰੀ ਕਾਰਵਾਈ ਨਾ ਕੀਤੀ ਜਾਵੇ। ਇਸ ਮੌਕੇ ਨਿਰਮਲ ਕੌਰ, ਬੰਤ ਕੌਰ, ਵੀਰਪਾਲ ਕੌਰ, ਡਿਪਟੀ ਸਿੰਘ, ਬਲਵੀਰ ਪੀਨਾ, ਮੇਜਰ ਰੰਧਾਵਾ, ਕੱਲੂ ਸਿੰਘ ਸਮੇਤ ਵੱਡੀ ਗਿਣਤੀ ’ਚ ਲੋਕ ਹਾਜਰ ਸਨ।