ਮੰਡੀ ਕਲਾਂ ਵਿਖੇ ਨੌਜਵਾਨ ਵੱਲੋਂ ਆਪਣੀ ਮਾਂ ਨੂੰ ਜ਼ਿੰਦਾ ਜਲਾ ਕੇ ਮਾਰਨ ਦਾ ਮਾਮਲਾ ਗਰਮਾਇਆ 

ਬਠਿੰਡਾ, ਬਾਲਿਆਂਵਾਲੀ 9 ਮਈ (ਪੰਜਾਬੀ ਸਪੈਕਟ੍ਰਮ ਸਰਵਿਸ ) ਪਿੰਡ ਮੰਡੀ ਕਲਾਂ ਵਿਖੇ ਕੁਝ ਦਿਨ ਪਹਿਲਾ ਇਕ ਨੌਜਵਾਨ ਵੱਲੋ ਆਪਣੀ ਮਾ ਨੂੰ ਜਿੰਦਾ ਅੱਗ ਲਗਾ ਕੇ ਮਾਰਨ ਦਾ ਮਾਮਲਾ ਉਸ ਸਮੇ ਪ੍ਰਸਾਸਨ ਲਈ ਗੁੰਝਲਦਾਰ ਬਨਦਾ ਨਜਰ ਆਇਆਂ ਜਦੋ ਮਿ੍ਰਤਕ ਕਲਵਿੰਦਰ ਕੌਰ ਪਤਨੀ ਬੂਟਾ ਗਿਰ ਦੀਆਂ ਲੜਕੀਆਂ ਨੇ ਆਪਣੇ ਚਾਚੇ ਤੇ ਪੁਲਿਸ ਵੱਲੋ 302ਦਾ ਪਰਚਾ ਦਰਜ ਕਰਨ ਨੂੰ ਨਜਾਇਜ ਦਸਦਿਆਂ ਹੋਇਆਂ ਪਰਚਾ ਕੈਂਸਲ ਕਰਨ ਦੀ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ।ਇਸ ਸਮੇ ਮਿ੍ਰਤਕ ਕਲਵਿੰਦਰ ਕੌਰ ਦੀਆਂ ਲੜਕੀਆਂ ਕਮਲਪ੍ਰੀਤ ਕੌਰ ਤੇ ਕਰਮਜੀਤ ਕੌਰ ਉਮਰ ਕਰਮਵਾਰ 15,17ਸਾਲ ਨੇ ਦੱਸਿਆ ਕਿ ਉਹਨਾ ਦੇ ਭਰਾ ਹਰਦੀਪ ਗਿਰ ਗੱਗੂ ਨੂੰ ਉਹਨਾ ਦਾ ਮਾਸਡ ਗੋਪਾਲ ਗਿਰ ਤੇ ਮਾਮਾ ਰਾਜਾ ਸਿੰਘ ਅਕਸਰ ਹੀ ਕਹਿੰਦੇ ਰਹਿੰਦੇ ਸੀ ਕਿ ਉਸ ਦੀ ਮਾ ਚਾਲ ਚੱਲਣ ਠੀਕ ਨਹੀ ।ਜਿਸ ਕਰ ਕੇ ਉਹਨਾ ਦੇ ਉਕਤ ਮਾਸੜ ਤੇ ਮਾਮੇ ਵੱਲੋ ਦਿੱਤੀ ਸਹਿ ਤੇ ਉਹਨਾ ਦੇ ਭਰਾ ਨੇ ਉਹਨਾ ਦੀ ਮਾ ਨੂੰ ਅੱਗ ਲਾ ਦਿੱਤੀ ਜਿਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ ।ਮਿ੍ਰਤਕਾ ਦੀਆਂ ਲੜਕੀਆਂ ਨੇ ਕਿਹਾ ਕਿ ਉਹਨਾ ਦੇ ਚਾਚੇ ਅਜਾਇਬ ਸਿੰਘ ਨੂੰ ਉਹਨਾ ਦੇ ਮਾਸੜ ਤੇ ਮਾਮੇ ਵੱਲੋ ਪਰਚੇ ਵਿੱਚ ਨਜਾਇਜ ਫਸਾਇਆਂ ਜਾ ਰਿਹਾ ਹੈ ਜਦ ਕਿ ਉਹਨਾ ਨੇ ਅੱਗ ਲਗਣ ਤੋ ਬਾਅਦ ਖੁਦ ਜਾ ਕੇ ਆਪਣੇ ਚਾਚੇ ਨੂੰ ਜਾ ਕੇ ਉਠਾ ਕੇ ਲਿਆਂਦਾ।ਉਹਨਾ ਕਿਹਾ ਕਿ ਉਨ੍ਹਾਂ ਦਾ ਚਾਚਾ ਹੀ ਉਹਨਾ ਦੀ ਮਾ ਨੂੰ ਹਸਪਤਾਲ ਲੈ ਕੇ ਗਿਆਂ ।ਲੜਕੀਆਂ ਨੇ ਕਿਹਾ ਕਿ ਉਹਨਾ ਦੀ ਮਾ ਨੇ ਮਾਮੇ ਕੋਲ 7ਤੋਲੇ ਸੋਨਾ ਤੇ ਮਾਸੜ ਕੋਲ ਵੀ ਸੋਨਾ ਤੇ ਪੈਸੇ ਦਿੱਤੇ ਹੋਏ ਸਨ।ਜਿਸ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਹੀ ਉਹਨਾ ਦੇ ਮਾਸੜ ਤੇ ਮਾਮੇ ਨੇ ਉਹਨਾ ਦੇ ਭਰਾ ਨੂੰ ਸਹਿ ਦੇ ਕੇੇ ਉਹਨਾ ਦੀ ਮਾਤਾ ਦਾ ਕਤਕ ਕਰਵਾ ਦਿੱਤਾ।ਇਸ ਸਮੇ ਇਸ ਮਸਲੇ ਦੇ ਸਬੰਧ ਵਿੱਚ ਕਿਸਾਨ ਯੂਨੀਅਨ ਸਿੱਧੂਪੁਰਾ ਦੀ ਅਗਵਾਈ ਚ ਪਿੰਡ ਵਾਸੀਆਂ ਵੱਲੋ ਵੱਡਾ ਇਕੱਠ ਕੀਤਾ ਗਿਆਂ।ਮੀਟਿੰਗ ਕਰਨ ਉਪਰੰਤ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਪ੍ਰਧਾਨ ਬਲਰਾਜ ਸਿੰਘ ਨੇ ਕਿਹਾ ਕਿ ਪੁਲਿਸ ਵੱਲੋ ਅਜਾਇਬ ਸਿੰਘ ਤੇ302ਦਾ ਪਰਚਾ ਨਜਾਇਜ ਕੀਤਾ ਗਿਆਂ ਹੈ।ਜਦ ਕਿ ਮਿ੍ਰਤਕ ਕਲਵਿੰਦਰ ਕੌਰ ਦਾ ਕਤਲ ਕਰਵਾਉਣ ਲਈ ਮਿ੍ਰਤਕਾ ਦਾ ਜੀਜਾ ਗੋਪਾਲ ਗਿਰ ਵਾਸੀ ਮਾਈਸਰ ਖਾਨਾ ਤੇ ਮਿ੍ਰਤਕ ਦਾ ਭਰਾ ਰਾਜਾ ਸਿੰਘ ਵਾਸੀ ਚਾਂਦਪੁਰਾ ਹਰਿਆਣਾ ਜਿੰਮੇਵਾਰ ਹਨ ।ਜਿਨਾ ਨੇ ਮਿ੍ਰਤਕ ਦੇ ਲੜਕੇ ਹਰਦੀਪ ਗਿਰ ਨੂੰ ਸਹਿ ਦੇ ਕੇ ਕਤਲ ਕਰਵਾਇਆਂ ।ਜਿਸ ਦੀ ਫੋਨ ਰਿਕਾਡਿੰਗ ਪਰਿਵਾਰ ਕੋਲ ਮੌਜੂਦ ਹੈ ।ਕਿਸਾਨ ਯੂਨੀਅਨ ਨੇ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਕਿ ਅਜਾਇਬ ਸਿੰਘ ਤੇ ਪਾਇਆਂ ਗਿਆਂ 302ਦਾ ਪਰਚਾ ਖਾਰਜ ਕਰਕੇ ਮਿ੍ਰਤਕ ਦੇ ਭਰਾ ਰਾਜਾ ਸਿੰਘ ਤੇ ਭਨੋਈਏ ਗੋਪਾਲ ਗਿਰ ਵਾਸੀ ਮਾਈਸਰ ਖਾਨਾ ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ।ਯੂਨੀਅਨ ਦੇ ਆਗੂਆਂ ਵੱਲੋ ਆਪਣੀਆਂ ਉਕਤ ਮੰਗਾ ਦੇ ਸਬੰਧ ਚ ਪੁਲਿਸ ਪ੍ਰਸਾਸਨ ਨੂੰ 17ਮਈ ਤੱਕ ਦਾ ਸਮਾ ਦਿੱਤਾ ਗਿਆਂ ਹੈ।ਉਸ ਤੋ ਬਾਅਦ ਕੋਈ ਸਖਤ ਐਕਸਨ ਕਰਨ ਦੀ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇ ਕਰ ਉਕਤ ਸੰਘਰਸ ਲਡਣ ਵਾਲੇ ਲੋਕਾਂ ਵਿੱਚੋ ਕਿਸੇ ਨੂੰ ਕਰੋਨਾ ਵਗੈਰਾ  ਹੋ ਜਾਂਦਾ ਹੈ ਤਾ ਉਸ ਦਾ ਪੁਲਿਸ ਪ੍ਰਸਾਸਨ ਜਿੰਮੇਵਾਰ ਹੋਵੇਗਾ।ਜਦੋ ਇਸ ਮਾਮਲੇ ਦੇ ਸਬੰਧ ਵਿੱਚ ਥਾਣਾ ਬਾਲਿਆਂਵਾਲੀ ਦੇ ਐਸ ਐਚ ਓ ਮਨਜੀਤ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਮਿ੍ਰਤਕ ਦੀਆਂ ਲੜਕੀਆਂ ਤੇ ਮਿ੍ਰਤਕਾ ਦੇ ਪਤੀ ਦੇ ਬਿਆਨ ਲਏ ਜਾ ਰਹੇ ਹਨ ਤੇ ਬਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜਾਂਚ ਕਰਕੇ ਸਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।