ਸੜਕੀ ਹਾਦਸੇ ਵਿਚ ਦਾਦੀ ਪੋਤੇ ਦੀ ਮੌਤ

ਤਲਵੰਡੀ ਸਾਬੋ, (ਪੰਜਾਬੀ ਸਪੈਕਟ੍ਰਮ ਸਰਵਿਸ) – ਬੀਤੀ ਦੇਰ ਰਾਤ ਸਥਾਨਕ ਨਹਿਰੀ ਕੋਠੀ ਕੋਲ ਇੱਕ ਅਣਪਛਾਤੇ ਕੈਂਟਰ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਸਵਾਰ ਦਾਦੀ ਅਤੇ ਪੋਤੇ ਦੀ ਮੌਤ ਹੋ ਗਈ।ਦਾਦੀ ਦਾ ਨਾਂ ਜੀਤ ਕੌਰ ਅਤੇ ਪੋਤੇ ਦਾ ਬੱਬੂ ਸਿੰਘ ਦੱਸਿਆ ਜਾ ਰਿਹਾ ਹੈ।ਤਲਵੰਡੀ ਸਾਬੋ ਪੁਲਿਸ ਨੇ ਮਿ੍ਰਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਤੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ।