ਜ਼ਿਲ੍ਹਾ ਬਠਿੰਡਾ ਦੇ ਡੀਸੀ ਦੇ ਹੁਕਮ ਕਿਹੜੇ ਲੋਕਾਂ ਲਈ?

ਬਠਿੰਡੇ ਦੇ 13 ਮੁਲਾਜਮ ਰੋਜਾਨਾ ਡਿਊਟੀ ਕਰਨ ਜਾਂਦੇ ਨੇ ਸ੍ਰੀ ਮੁਕਤਸਰ ਸਾਹਿਬ
ਬਠਿੰਡਾ 2 ਮਈ(ਸੁਰਿੰਦਰਪਾਲ ਸਿੰਘ):ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਵੱਲੋਂ ਲੰਘੇ ਦਿਨੀਂ ਲਿਖਤੀ ਹੁਕਮ ਕੱਢ ਕੇ ਪਿੰਡਾਂ ਨੂੰ ਸੁਰੱਖਿਅਤ ਰੱਖਣ ਲਈ ਬਠਿੰਡਾ ਜ਼ਿਲ੍ਹੇ ਵਿੱਚੋਂ ਨਾ ਤਾਂ ਕੋਈ ਮੁਲਾਜ਼ਮ ਬਾਹਰ ਡਿਊਟੀ ਕਰਨ ਜਾਵੇਗਾ ਤੇ ਨਾ ਹੀ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਕੋਈ ਬਠਿੰਡਾ ਵਿਖੇ ਨੌਕਰੀ ਕਰਨ ਆਵੇਗਾ।ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਵਿਖੇ ਕੋਈ ਵੀ ਕੇਸ ਨਹੀਂ ਆਇਆ ਹੋ ਸਕਦਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਤਾਂ ਇਹ ਫੈਸਲਾ ਲਿਆ ਹੋਵੇ। ਪਰ ਹੈਰਾਨੀ ਦੀ ਗੱਲ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚੋਂ ਲਗਭਗ 13 ਪੰਜਾਬ ਪੁਲਿਸ ਦੇ ਤਕਨੀਕੀ ਵਿੰਗ ਮੁਲਾਜਮ ਰੋਜਾਨਾ ਸਫਰ ਕਰਕੇ ਸ੍ਰੀ ਮੁਕਤਸਰ ਸਾਹਿਬ ਜਾਂਦੇ ਹਨ ਤੇ ਵਾਪਸ ਪਰਤਦੇ ਹਨ।ਕੀ ਇਨ੍ਹਾਂ ਮੁਲਾਜ਼ਮਾਂ ਲਈ ਡਿਪਟੀ ਕਮਿਸਨ ਬਠਿੰਡਾ ਦਾ ਹੁਕਮ ਜ਼ਰੂਰੀ ਨਹੀਂ ਜਾਂ ਫਿਰ ਡੀਸੀ ਸਾਹਿਬ ਦੇ ਹੁਕਮ ਹੋਰਾਂ ਲਈ ਹਨ ?ਕਿਉਂਕਿ ਇਨ੍ਹਾਂ ਦੇ ਰੋਜ਼ਾਨਾ ਆਉਣ ਜਾਣ ਕਰਕੇ ਬਿਮਾਰੀ ਬਠਿੰਡੇ ਵਿੱਚ ਵੱਧ ਵੀ ਸਕਦੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ?ਇੱਕ ਪਾਸੇ ਤਾਂ ਬਠਿੰਡਾ ਜ਼ਿਲ੍ਹੇ ਵਿੱਚ ਹੋਰ ਜ ਿਲ੍ਹਿਆਂ ਦੇ ਸਿਹਤ ਭਾਗ ਆਉਣੇ ਬੰਦ ਹੋ ਗਏ ਹਨ ਤੇ ਫਿਰ ਪੁਲਿਸ ਮੁਲਾਜਮਾਂ ਦੇ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ ? ਇਥੇ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ 13 ਮੁਲਾਜ਼ਮਾਂ ਦੀ ਡਿਊਟੀ ਚੰਡੀਗੜ੍ਹ ਤੋਂ ਹੋਏ ਹੁਕਮਾਂ ਅਨੁਸਾਰ ਲੱਗੀ ਹੈ।