33 ਹੋਰ ਪਾਜਿਟਵ ਰਿਪੋਰਟਾਂ ਆਉਣ ਨਾਲ ਜਿਲ੍ਹੇ ਵਿਚ ਲੋਕਾਂ ਦੀ ਗਿਣਤੀ ਹੋਈ 35

ਗੁਰੂ ਨਾਨਕ ਦੇਵ ਹਸਪਤਾਲ 'ਚ ਦੇਰ ਰਾਤ ਸਵਾ 2 ਮਹੀਨੇ ਦੇ ਬੱਚੇ ਦਾ ਇਲਾਜ ਚੱਲ ਰਿਹਾ ਸੀ, ਜਿਸ ਦੀ ਅੱਜ ਸਵੇਰੇ ਮੌਤ ਹੋ ਗਈ। ਬੱਚਾ ਨਿਮੋਨੀਆ ਤੇ ਦਿਮਾਗੀ ਬੁਖ਼ਾਰ ਦੇ ਨਾਲ-ਨਾਲ ਕੋਰੋਨਾ ਦਾ ਵੀ ਸ਼ਿਕਾਰ ਸੀ। ਦੱਸਿਆ ਜਾ ਰਿਹਾ

ਬਠਿੰਡਾ, 3 ਮਈ(ਗੁਰਪ੍ਰੀਤ ਖੋਖਰ) ਪੰਜਾਬ ਤੋਂ ਬਾਹਰ ਤੋਂ ਪਰਤੇ ਲੋਕਾਂ ਦੇ ਲਏ ਨਮੂਨਿਆਂ ਵਿਚੋਂ 33 ਹੋਰ ਦੀ ਕਰੋਨਾ ਟੈਸਟ ਰਿਪੋਟ ਪਾਜਿਟਵ ਆਉਣ ਨਾਲ ਹੁਣ ਬਠਿੰਡਾ ਜਿਲ੍ਹੇ ਵਿਚ ਕੋਵਿਡ 19 ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 35 ਹੋ ਗਈ ਹੈ।ਇੰਨ੍ਹਾਂ ਦੀ ਰਿਪੋਟ ਬੀਤੀ ਦੇਰ ਰਾਤ ਪ੍ਰਾਪਤ ਹੋਈ ਹੈ ਅਤੇ ਇੰਨ੍ਹਾਂ ਨੂੰ ਇਕਾਂਤਵਾਸ ਕੇਂਦਰ ਤੋਂ ਹੁਣ ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹੇ ਦੇ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀ ਨਿਵਾਸਨ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਬੀਤੀ ਦੇਰ ਸਾਮ ਜਿਲ੍ਹੇ ਨਾਲ ਸਬੰਧਤ 173 ਲੋਕਾਂ ਦੀਆਂ ਨੈਗੇਟਿਗ ਰਿਪੋਟਾਂ ਵੀ ਪ੍ਰਾਪਤ ਹੋਈਆਂ ਹਨ।ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਮਹਾਰਾਸਟਰ ਤੋਂ ਪਰਤੇ ਯਾਤਰੀਆਂ ਦੇ ਲਏ ਸਾਰੇ ਨਮੂਨਿਆਂ ਦੀ ਰਿਪੋਟ ਦੇ ਨਤੀਜੇ ਵੀ ਪ੍ਰਾਪਤ ਹੋ ਚੁੱਕੇ ਹਨ। ਜਦਕਿ ਮਹਾਰਾਸਟਰ, ਰਾਜਸਥਾਨ ਗਏ ਸਰਕਾਰੀ ਬੱਸਾਂ ਦੇ ਸਟਾਫ ਨੂੰ ਵੀ ਇਕਾਂਤਵਾਸ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਨਮੂਨੇ ਨੈਗੇਟਿਵ ਪ੍ਰਾਪਤ ਹੋਏ ਹਨ ਉਨ੍ਹਾਂ ਨੂੰ ਵੀ ਫਿਲਹਾਲ ਘਰ ਨਹੀਂ ਭੇਜਿਆ ਜਾ ਰਿਹਾ ਹੈ ਅਤੇ ਉਹ ਹਾਲੇ ਸਰਕਾਰੀ ਇਕਾਂਤਵਾਸ ਵਿਚ ਹੀ ਰਹਿਣਗੇ। ਡਿਪਟੀ ਕਮਿਸਨਰ ਨੇ ਦੱਸਿਆ ਕਿ ਹੁਣ ਤੱਕ ਜਿੰਨ੍ਹਾਂ 35 ਲੋਕਾਂ ਦੀਆਂ ਰਿਪੋਟਾਂ ਪਾਜਿਟਵ ਆਈਆਂ ਹਨ ਉਨ੍ਹਾਂ ਵਿਚੋਂ 33 ਬਠਿੰਡਾ ਜਿਲ੍ਹੇ ਦੇ ਹਨ ਅਤੇ ਇਕ ਇਕ ਮੋਗਾ ਅਤੇ ਲੁਧਿਆਣਾ ਜਿਲ੍ਹੇ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਹਾਲ ਦੀ ਘੜੀ ਠੀਕਠਾਕ ਹਨ ਅਤੇ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾ ਸਾਰਿਆਂ ਨੂੰ ਜਿਲ੍ਹੇ ਵਿਚ ਦਾਖਲ ਹੋਣ ਮੌਕੇ ਤੇ ਹੋ ਹੀ ਇਕਾਂਤਵਾਸ ਵਿਚ ਕਰ ਲਿਆ ਗਿਆ ਸੀ ਅਤੇ ਇੰਨ੍ਹਾਂ ਦੇ ਘਰ ਪਰਿਵਾਰ ਨੂੰ ਵੀ ਮਿਲਣ ਨਹੀਂ ਦਿੱਤਾ ਸੀ। ਇਸ ਲਈ ਹਾਲੇ ਤੱਕ ਜਿਲ੍ਹੇ ਵਿਚ ਬਿਮਾਰੀ ਦੀ ਇਨਫੈਕਸਨ ਦੇ ਸਥਾਨਕ ਸ੍ਰੋਤ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਸ ਤੋਂ ਬਿਨ੍ਹਾਂ ਰਾਜਸਥਾਨ ਦੇ ਜੈਸਮਲੇਰ ਤੋਂ ਜੋ ਲੇਬਰ ਦੇ 376 ਵਿਅਕਤੀ ਪਰਤੇ ਸਨ ਉਨ੍ਹਾਂ ਵਿਚੋਂ ਵੀ 60 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ ਅਤੇ ਬਾਕੀਆਂ ਦੇ ਨਮੂਨੇ ਲਏ ਜਾ ਰਹੇ ਹਨ ਜਦ ਕਿ ਕੁਝ ਦੇ ਨਮੂਨਿਆਂ ਦੇ ਰਿਜਲਟ ਉਡੀਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਲੋਕਾਂ ਨੂੰ ਤਲਵੰਡੀ ਸਾਬੋ ਵਿਖੇ ਬਣੇ ਇਕਾਂਤਵਾਸ ਕੇਂਦਰਾਂ ਵਿਚ ਠਹਿਰਾਇਆ ਗਿਆ ਹੈ।