ਏਟੀਐੱਮ ‘ਚ ਪੈਸੇ ਨਿਕਲਵਾਉਣ ਗਏ ਵਿਅਕਤੀ ਦੀ ਗੱਡੀ ਨੂੰ ਲੱਗੀ ਅੱਗ

ਖਰੜ , (ਪੰਜਾਬੀ ਸਪੈਕਟ੍ਰਮ ਸਰਵਿਸ): ਏਟੀਐੱਮ ‘ਚ ਪੈਸੇ ਕਢਵਾਉਣ ਲਈ ਗੱਡੀ ‘ਤੇ ਆਏ ਹਰਿੰਦਰਪਾਲ ਸਿੰਘ ਜੋਲੀ ਦੀ ਸਕਾਰਪਿਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ , ਜਿਸ ਕਾਰਣ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਜੌਲੀ ਨੇ ਦੱਸਿਆ ਕਿ ਬੀਤੇ ਸੋਮਵਾਰ ਦੁਪਹਿਰ ਲਗਭਗ 3 ਵਜੇ ਦੇ ਕਰੀਬ ਉਹ ਆਪਣੀ ਸਕਾਰਪਿਓ ਗੱਡੀ ‘ਚ ਸਵਾਰ ਹੋ ਕੇ ਨਿਊ ਸੰਨੀ ਇਨਕਲੇਵ ਵਿਖੇ ਸਥਿਤ ਏਟੀਐੱਮ ‘ਚ ਪੈਸੇ ਕਢਵਾਉਣ ਆਏ ਸਨ। ਜਦੋਂ ਹੀ ਉਹ ਪੈਸੇ ਕਢਵਾ ਕੇ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਗੱਡੀ ‘ਚੋਂ ਧੂੰਆਂ ਨਿਕਲ ਰਿਹਾ ਹੈ।
ਧੂੰਆਂ ਦੇਖ ਕੇ ਜਦੋਂ ਉਹ ਗੱਡੀ ਨਜ਼ਦੀਕ ਆਉਣ ਲੱਗੀ ਤਾਂ ਪਿਛੋਂ ਗੱਡੀ ‘ਚ ਸਪਾਰਕਿੰਗ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਗੱਡੀ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦਿਆਂ ਹੀ ਦੇਖਦਿਆਂ ਗੱਡੀ ਪਲਾਂ ‘ਚ ਹੀ ਬੁਰੀ ਤਰ੍ਹਾਂ ਹੀ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਗੱਡੀ ‘ਚ ਉਨ੍ਹਾਂ ਦੇ ਕੁੱਝ ਜ਼ਰੂਰੀ ਦਸਤਾਵੇਜ਼ ਵੀ ਸਨ, ਉਹ ਵੀ ਸੜ ਗਏ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਕਿ ਗੱਡੀ ਬੁਰੀ ਤਰ੍ਹਾਂ ਸੜ ਗਈ ਹੈ ਪਰੰਤੂ ਜੇ ਫਾਇਰ ਬਿ੍ਗੇਡ ਮੌਕੇ ‘ਤੇ ਨਾ ਪਹੁੰਚਦੀ ਤਾਂ ਆਸ ਪਾਸ ਦੇ ਖੇਤਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ।