ਸਕੂਲ ਦੇ ਕਲਾਸ ਰੂਮ ਨੂੰ ਵੀ ਬਣਾ ਦਿੱਤਾ ਸਟੇਸ਼ਨਰੀ ਕਿਤਾਬਾਂ ਦਾ ਗੋਦਾਮ 

ਸਕੂਲ ਪ੍ਰਬੰਧਕਾਂ ਨੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ

ਬਨੂੜ (ਰਜਿੰਦਰ ਸਿੰਘ,ਕੰਬੋਜ) ਬਨੂੜ ਰਾਜਪੁਰਾ ਮੁੱਖ ਮਾਰਗ ਤੇ ਸਥਿਤ ਅਲਾਇੰਸ ਇੰਟਰਨੈਸ਼ਨਲ ਸਕੂਲ ਮੈਨੇਜਮੈਂਟ ਵੱਲੋਂ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ  ਜਿੱਥੇ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਲੁੱਟ ਨੂੰ ਰੋਕਣ ਲਈ ਕੁਝ ਨਿਯਮ ਬਣਾਏ ਗਏ ਸਨ ਉੱਥੇ ਹੀ ਨਿਯਮਾਂ ਨੂੰ ਤੋੜਨ ਵਾਲਿਆਂ ਵਿਰੁੱਧ ਵਿਭਾਗ ਵੀ ਕੋਈ ਕਾਰਵਾਈ ਕਰਨ ਤੋਂ ਚੁੱਪ ਧਾਰ ਕੇ ਬੈਠਿਆ ਹੈ ਅਲਾਇੰਸ ਇੰਟਰਨੈਸਨਲ ਸਕੂਲ ਵੱਲੋਂ ਸਕੂਲ ਵਿੱਚ ਹੀ ਕਿਤਾਬਾਂ ਅਤੇ ਸਟੇਸ਼ਨਰੀ ਵੇਚੀ ਜਾ ਰਹੀ ਹੈ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਸਕੂਲ ਵੱਲੋਂ ਲਗਾਈਆਂ ਦੀਆਂ ਕਿਤਾਬਾਂ ਅਤੇ ਸਟੇਸ਼ਨਰੀ ਸਿਰਫ ਸਕੂਲ ਵਿੱਚੋਂ ਹੀ ਮਿਲਦੀ ਹੈ ਰਿਕੂਲ ਦੇ ਨੇੜਲੇ ਸ਼ਹਿਰਾਂ ਵਿੱਚ ਕਿਤੋਂ ਵੀ ਇਹ ਕਿਤਾਬਾਂ ਨਹੀਂ ਮਿਲ ਰਹੀਆਂ ਜੋ ਕਿ ਸਕੂਲ ਮੈਨੇਜਮੈਂਟ ਵੱਲੋਂ ਆਪਣੀ ਕਮਾਈ ਕਰਨ ਲਈ ਇਹ ਢੰਗ ਅਪਣਾਇਆ ਗਿਆ ਹੈ ਬੱਚਿਆਂ ਦੇ ਮਾਪਿਆਂ ਦਾ ਇਹ ਵੀ ਦੋਸ਼ ਹੈ ਕਿ ਮੈਨੇਜਮੈਂਟ ਵੱਲੋਂ ਸਿਲੇਬਸ ਹੀ ਅਜਿਹਾ ਤਿਆਰ ਕੀਤਾ ਜਾਂਦਾ ਹੈ ਜਿਸ ਦੀਆਂ ਕਿਤਾਬਾਂ ਬਨੂੜ ਰਾਜਪੁਰਾ ਤੱਕ ਨਹੀਂ ਮਿਲਦੀਆ ਜਿਸ ਨਾਲ ਜਿਸ ਕਾਰਨ ਮਾਪਿਆਂ ਦਾ ਬਹੁਤ ਵੱਡਾ ਸ਼ੋਸ਼ਣ ਹੋ ਰਿਹਾ ਹੈ
ਸਟੇਸ਼ਨਰੀ ਵੀ ਜ਼ਬਰਦਸਤੀ ਦਿੱਤੀ ਜਾਂਦੀ ਹੈ( ਮਾਪੇ)
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਕਿਤਾਬਾਂ ਤਾਂ ਦਿੱਤੀਆਂ ਹੀ ਜਾ ਰਹੀਆਂ ਹਨ ਨਾਲ ਹੀ ਨਾਲ ਸਟੇਸ਼ਨਰੀ ਵੀ ਜ਼ਬਰਦਸਤੀ ਥਮਾਈ ਜਾ ਰਹੀ ਹੈ
ਭਾਈ ਪਰਵਾਨਾ ਵੱਲੋਂ ਸਿੱਖਿਆ ਮੰਤਰੀ ਨੂੰ ਲਿਖੀ ਚਿੱਠੀ
ਦਮਦਮੀ ਟਕਸਾਲ ਮੁਖੀ ਰਾਜਪੁਰਾ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਮੇਰੇ ਦੋ ਬੱਚੇ ਅਲਾਈਸ ਸਕੂਲ ਵਿੱਚ ਪੜ੍ਹਦੇ ਹਨ ਸਕੂਲ ਵੱਲੋਂ  ਕਿਤਾਬਾਂ ਦੀ ਲੁੱਟ ਕੀਤੀ ਜਾ ਰਹੀ ਹੈ  ਮਹਿੰਗੀਆਂ ਕਿਤਾਬਾਂ ਤੇ ਸਟੇਸ਼ਨਰੀ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਅੱਜ ਹੀ ਮੈਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਜੀ ਨੂੰ ਚਿੱਠੀ ਲਿਖ ਕੇ ਸਕੂਲ ਦੀ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਵੀ ਸਕੂਲ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ
ਇਸ ਮਾਮਲੇ ਬਾਰੇ ਜਦੋਂ ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਮੈਡਮ ਅਨੀਤਾ ਭਾਰਦਵਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਪਿਆਂ ਦੀ ਡਿਮਾਂਡ ਉੱਤੇ ਹੀ ਅਸੀਂ ਕਿਤਾਬਾਂ ਸਕੂਲ ਵਿੱਚੋਂ ਵੇਚ ਰਹੇ ਹਾਂ
ਕੋਈ ਵੀ ਸਕੂਲ ਕਿਤਾਬਾਂ ਸਕੂਲ ਵਿੱਚ ਨਹੀਂ ਵੇਚ ਸਕਦਾ ਸਿੱਖਿਆ ਨੋਡਲ ਅਫਸਰ
ਇਸ ਮਾਮਲੇ ਬਾਰੇ ਜਦੋਂ ਸਿੱਖਿਆ ਨੋਡਲ ਅਫਸਰ ਰਾਮ ਕਿ੍ਰਸ਼ਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਸਕੂਲ ਨੂੰ ਕਿਤਾਬਾਂ ਸਕੂਲ ਵਿੱਚ ਵੇਚਣ ਦੀ ਇਜਾਜਤ ਨਹੀਂ ਹੈ ਜਿਹੜਾ ਸਕੂਲ ਕਿਤਾਬਾਂ ਵੇਚਦਾ ਹੈ ਤਾਂ ਉਸ ਦੀ ਮਾਨਤਾ ਰੱਦ ਕੀਤੀ ਜਾਵੇਗੀ