3 ਸਾਲਾਂ ਬੱਚੀ ਨੇ ਗ਼ਲਤੀ ਨਾਲ ਮੱਛਰ ਭਜਾਉਣ ਵਾਲੀ ਪੀਤੀ ਦਵਾਈ

ਡੇਰਾਬੱਸੀ,  (ਪੰਜਾਬੀ ਸਪੈਕਟ੍ਰਮ ਸਰਵਿਸ)- ਡੇਰਾਬੱਸੀ ਦੇ ਨੇੜਲੇ ਪਿੰਡ ਮੁਬਾਰਕਪੁਰ ਵਿਖੇ ਇਕ 3 ਸਾਲਾ ਛੋਟੀ ਬੱਚੀ ਨੇ ਗ਼ਲਤੀ ਨਾਲ ਮੱਛਰ ਭਜਾਉਣ ਵਾਲੀ ਜ਼ਹਿਰੀਲੀ ਦਵਾਈ ਪੀ ਲਈ। ਬੱਚੀ ਦੀ ਤਬੀਅਤ ਖ਼ਰਾਬ ਹੋਣ ‘ਤੇ ਉਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਤਿੰਨ ਸਾਲਾ ਯਾਮਿਨੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੱਚੀ ਨੇ ਗ਼ਲਤੀ ਨਾਲ ਘਰ ‘ਚ ਲੱਗੀ ਮੱਛਰ ਭਜਾਉਣ ਵਾਲੀ ਦਵਾਈ ਪੀ ਲਈ, ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜਨ ‘ਤੇ ਉਹ ਉਸ ਨੂੰ ਹਸਪਤਾਲ ਲੈ ਕੇ ਆਏ ਹਨ।