Covid-19- ਪੰਜਾਬ ‘ਚ ਅੱਜ 468 ਨਵੇਂ ਮਰੀਜ਼, ਇਕੱਲੇ ਲੁਧਿਆਣਾ ‘ਚ 155 ਕੇਸ, 9 ਹੋਰ ਮੌਤਾਂ

ਅੱਜ ਪੰਜਾਬ ‘ਚ 468 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 12684 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 8297 ਮਰੀਜ਼ ਠੀਕ ਹੋ ਚੁੱਕੇ, ਬਾਕੀ 4096 ਮਰੀਜ ਇਲਾਜ਼ ਅਧੀਨ ਹਨ। ਪੀੜਤ 86 ਮਰੀਜ਼ ਆਕਸੀਜਨ ਅਤੇ 16 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 155, ਅੰਮ੍ਰਿਤਸਰ ਤੋਂ 55  ਤੇ ਪਟਿਆਲਾ ਤੋਂ 40 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।
ਹੁਣ ਤੱਕ 291 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 9 ਮੌਤਾਂ ‘ਚ 4 ਲੁਧਿਆਣਾ, 1 ਜਲੰਧਰ, 1 ਫਿਰੋਜ਼ਪੁਰ, 1 ਬਰਨਾਲਾ, 1 ਅੰਮ੍ਰਿਤਸਰ ਅਤੇ 1 ਰੋਪੜ ਤੋਂ ਰਿਪੋਰਟ ਹੋਈਆਂ ਹਨ।

ਹੁਣ ਤੱਕ ਦੁਨੀਆਂ ਭਰ ‘ਚ 1 ਕਰੋੜ, 59 ਲੱਖ, 93 ਹਜ਼ਾਰ, 736 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 97 ਲੱਖ, 81 ਹਜ਼ਾਰ, 880 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 43 ਹਜ਼ਾਰ 687 ਲੋਕਾਂ ਦੀ ਜਾਨ ਜਾ ਚੁੱਕੀ ਹੈ।