ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ‘ਤੇ ਕੀਤਾ ਹਮਲਾ

ਗੁਰੂਹਰਸਹਾਏ, (ਪੰਜਾਬੀ ਸਪੈਕਟ੍ਰਮ ਸਰਵਿਸ)- ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਸਵਾਰ ‘ਤੇ ਹਮਲਾ ਕਰਨ ਅਤੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਸਵਾਰ ਨੂੰ ਜ਼ਖਮੀ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ, ਸ਼ਹਿਰ ਦੇ ਆਦਰਸ਼ ਨਗਰ ‘ਚ ਬਣੀ ਪਾਰਕ ਦੇ ਬਾਹਰ ਗਲੀ ਦੇ ਲੋਕਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਇਕ ਸਵਿਫ਼ਟ ਕਾਰ ‘ਤੇ ਸਵਾਰ ਹੋ ਕੇ ਇੱਕ ਨੌਜਵਾਨ ਇਸ ਗਲੀ ‘ਚੋਂ ਨਿਕਲ ਰਿਹਾ ਸੀ ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਨੂੰ ਰੋਕਿਆ ਗਿਆ ਤੇ ਕਾਰ ‘ਚ ਸਵਾਰ ਉਸ ਨੌਜਵਾਨ ‘ਤੇ ਵਿਅਕਤੀਆਂ ਵੱਲੋਂ ਬੇਸ ਬਾਲਾਂ ਦੇ ਨਾਲ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ‘ਚ ਸਵਾਰ ਨੌਜਵਾਨ ‘ਤੇ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਆਪ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਗਲੀ ਦੇ ਲੋਕਾਂ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਗੁਰੂਹਰਸਹਾਏ,