ਐਕਸ਼ਨ ਕਮੇਟੀ ਅਤੇ ਪਿੰਡ ਵਾਸੀਆਂ ਤੇ ਪਰਚੇ ਦਰਜ ਹੋਣ ‘ਤੇ ਬਾਜੇ ਕੇ ਕਾਂਡ ਜਬਰ ਵਿਰੋਧੀ ਕਸ਼ਨ ਕਮੇਟੀ ਨੇ ਘੇਰਿਆ ਥਾਣਾ ਗੁਰੂਹਰਸਹਾਏ 

ਗੁਰੂਹਰਸਹਾਏ ( ਗੁਰਮੇਲ ਸਿੰਘ ਵਾਰਵਲ  ) ਪਿੰਡ ਬਾਜੇ ਕੇ ਵਿੱਚ ਚੱਲ ਰਹੇ ਜ਼ਮੀਨੀ ਵਿਵਾਦ ਸਬੰਧੀ ਜਬਰ ਵਿਰੋਧੀ ਸੰਘਰਸ ਕਮੇਟੀ ਨੇ ਅੱਜ ਥਾਣਾ ਗੁਰੂਹਰਸਹਾਏ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਹੈ । ਕਮੇਟੀ ਦੇ ਕਨਵੀਨਰ ਰੇਸ਼ਮ ਸਿੰਘ ਮਿੱਡਾ ਨੇ ਦੱਸਿਆ ਕਿ ਹਾਕਮ ਚੰਦ ਦੀ ਜਗ੍ਹਾ ਉੱਪਰ ਹੋ ਰਹੀ ਨਾਜਾਇਜ਼ ਉਸਾਰੀ ਰੋਕਣ ਗਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲੋਕਾਂ ਉੱਪਰ ਕਸ਼ਮੀਰ ਲਾਲ ਅਤੇ ਉਸ ਦੇ ਮੁੰਡੇ ਨੇ ਹਥਿਆਰਾਂ ਨਾਲ ਫਾਇੰਰਗ ਕਰ ਦਿੱਤੀ। ਜਿਸ ਵਿੱਚ ਜ਼ਮੀਨ ਦੇ ਮਾਲਕ ਹਾਕਮ ਚੰਦ ਦਾ ਪੁੱਤਰ ਪ੍ਰਸੋਤਮ ਲਾਲ ਜ਼ਖਮੀ ਹੋ ਗਿਆ ਹੈ ਜਿਸਦੇ ਸਿਰ ਵਿੱਚ ਗੋਲੀ ਵੱਜੀ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਅਵਤਾਰ ਮਹਿਮਾ ਨੇ ਕਿਹਾ ਕਿ ਹਾਕਮ ਚੰਦ ਦੀ ਮਾਲਕ ਜਮੀਨ ਜਿਸ ਬਾਰੇ ਹਾਈਕੋਰਟ ਨੇ ਉਸਦੇ ਪੱਖ ਵਿੱਚ ਫੈਸਲਾ ਕੀਤਾ ਹੈ ।
ਉਸ ਪੰਜ ਮਰਲੇ ਪਲਾਟ ਉੱਪਰ ਕਸ਼ਮੀਰ ਲਾਲ ਬਾਜੇਕੇ ਨਜਾਇਜ ਉਸਾਰੀ ਕਰ ਰਿਹਾ ਸੀ । ਉਨ੍ਹਾਂ ਕਿਹਾ ਕਿ ਜਦੋ ਵਾਰ ਪੁਲਿਸ ਨੂੰ ਸ਼ਕਾਇਤਾਂ ਕਰਨ ਦੇ ਬਾਵਜੂਦ ਵੀ ਉਸਾਰੀ ਨਹੀ ਰੋਕੀ ਗਈ ਤਾਂ ਯੂਨੀਅਨ ਆਗੂ ਅੱਜ ਨਜਾਇਜ ਉਸਾਰੀ ਰੋਕਣ ਗਏ ਤਾਂ ਕਸ਼ਮੀਰ ਅਤੇ ਉਸਦੇ ਮੁੰਡੇ ਨੇ ਕੁੱਝ ਹੋਰ ਲੋਕਾਂ ਨਾਲ ਮਿਲਕੇ ਗੋਲੀ ਚਲਾ ਦਿੱਤੀ ਅਤੇ ਪ੍ਰਸ਼ੋਤਮ ਕੁਮਾਰ ਪੁੱਤਰ ਹਾਕਮ ਚੰਦ ਦੇ ਸਿਰ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਗੋਲੀ ਮਾਰ ਦਿੱਤੀ ।
ਮੌਕੇ ਤੇ ਧਰਨਾ ਮਾਰਕੇ ਬੈਠੇ ਲੋਕਾਂ ਨੂੰ ਡੀ ਐਸ ਪੀ ਰਵਿੰਦਰ ਸਿੰਘ , ਐਸ ਪੀ ਐਚ , ਐਸ ਪੀ ਡੀ ਨੇ ਇੰਨਸਾਫ ਕਰਨ ਦਾ ਵਿਸ਼ਵਾਸ਼ ਦੁਆਇਆ ਸੀ , ਪਰ ਦੋਸ਼ੀ ਕਸ਼ਮੀਰ ਲਾਲ ਉੱਪਰ ਕਾਰਵਾਈ ਕਰਨ ਦੀ ਬਜਾਏ ਜਥੇਬੰਦੀ ਦੇ ਆਗੂਆਂ ਤੇ ਹੀ ਝੂਠੇ ਪਰਚੇ ਦਰਜ ਕਰ ਦਿੱਤੇ ਹਨ । ਜਿਸਦੇ ਵਿਰੋਧ ਵਜੋ ਥਾਣੇ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ। ਜਿਸਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਰੇਸ਼ਮ ਸਿੰਘ ਮਿੱਡਾ, ਦੇਸਰਾਜ ਬਾਜੇਕੇ, ਮੱਲਕ ਦੱਤਾ, ਗੁਰਮੀਤ ਮਹਿਮਾ ,ਅਵਤਾਰ ਮਹਿਮਾ , ਜਸਕਰਨ ਸਿੰਘ ਪਿੰਡੀ, ਪੈਨਸ਼ਨਰਜ ਯੂਨੀਅਨ ਦੇ ਪ੍ਰਧਾਨ ਨਰੇਸ਼ ਸੇਠੀ , ਪੰਜਾਬ ਰੈਡੀਕਲ ਯੂਨੀਅਨ ਦੇ ਜਿਲ੍ਹਾ ਆਗੂ ਗੁਰਵਿੰਦਰ ਗੁੱਦੜ ਢੰਡੀ, ਨੌਜਵਾਨ ਭਾਰਤ ਸਭਾ ਦੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਸਰਬ ਭਾਰਤ ਨੌਜਵਾਨ ਸਭਾ ਦੇ ਵਿਕਰਮ, ਟੈਕਨੀਕਲ ਸਰਵਿਸ ਯੂਨੀਅਨ ਦੇ ਸ਼ਿੰਗਾਰ ਚੰਦ, ਕੁਲਦੀਪ ਸਿੰਘ ਮੋਠਾਂਵਾਲਾ, ਹਾਕਮ ਚੰਦ ਦੀ ਪੁੱਤਰੀ ਮਨਜੀਤ ਕੌਰ ਨੇ ਧਰਨੇ ਨੂੰ ਸੰਬੋਧਨ ਕੀਤਾ, ਜੈਲ ਸਿੰਘ ਚੱਪਾਅੜਿੱਕੀ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ।