ਕਰੋਨਾ ਵਾਇਰਸ ਦੇ ਚੱਲਦੇ ਮਿਲੀ ਢਿੱਲ ਦੌਰਾਨ ਕੁਝ ਰੇਹੜੀ ਵਾਲੇ ਅਤੇ ਦੁਕਾਨਦਾਰ ਕਰ ਰਹੇ ਹਨ ਲਾਪ੍ਰਵਾਹੀ

ਜਲਾਲਾਬਾਦ, (ਬਿਮਲ) ਜਲਾਲਾਬਾਦ ਚ ਪ੍ਰਸ਼ਾਸਨ ਵੱਲੋਂ ਦਿੱਤੀ ਢਿੱਲ ਦਾ ਕਈ ਰੇਹੜੀ ਵਾਲੇ ਨਾਜਾਇਜ਼ ਫਾਇਦਾ ਉਠਾ ਰਹੇ ਹਨ।  ਰੇਹੜੀ  ਵਾਲਿਆਂ ਤੇ ਕਿਸੇ ਵੀ ਅਪੀਲ ਦਾ ਕੋਈ ਅਸਰ ਨਹੀਂ ਹੈ ।ਨਾ ਤਾਂ ਰੇਹੜੀ ਵਾਲਿਆਂ ਦੇ ਮਾਸਕ ਪਾਏ ਹੁੰਦੇ ਸੈਨੇਟਾਈਜ਼ਰ ਦੀ ਗੱਲ ਤਾਂ ਬਹੁਤ ਦੂਰ ਦੀ ਹੈ,ਵੱਡੀ ਗਿਣਤੀ ਚ ਲੋਕਾਂ ਨੂੰ ਸਬਜ਼ੀ ਫਰੂਟ ਅਤੇ ਖਾਣ ਪੀਣ ਦੀਆਂ ਚੀਜਾਂ ਇਕੱਠ ਕਰਕੇ ਵੇਚ ਰਹੇ ਹਨ ।ਸ਼ਾਇਦ ਇਹ ਲੋਕ ਨਹੀਂ ਸਮਝ ਰਹੇ ਕਿ ਉਹ ਕੇਵਲ ਖੁਦ ਨੂੰ ਨਹੀਂ ਆਪਣੇ ਪਰਿਵਾਰ ਵਾਲਿਆਂ ਸਿਹਤ ਅਤੇ  ਕਈ ਲੋਕਾਂ ਦੀ ਜਾਨ ਨੂੰ ਖਤਰੇ ਚ ਪਾ ਰਹੇ ਹਨ। ਰੇਹੜੀ ਚਾਲਕ ਹੋਵੇ ਜਾਂ ਕੋਈ ਦੁਕਾਨਦਾਰ ਸਭ ਨੂੰ ਕਰੋਨਾ ਤੋਂ ਬਚਨ ਸਬੰਧੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।ਆਪਣਾ ਸਭ ਦਾ ਫਰਜ ਬਣਦਾ ਹੈ ਕਿ ਆਪਾਂ ਕਿਸੇ ਵੀ ਦੁਕਾਨਦਾਰ ਜਾਂ ਰੇਹੜੀ ਵਾਲੇ ਨੂੰ ਬਿਨਾਂ ਮਾਸਕ ਤੋਂ ਦੇਖਦੇ ਹਾਂ ਤਾਂ ਉਨ੍ਹਾਂ ਨੂੰ ਮਾਸਕ ਪਹਿਨਣ ਲਈ ਕਹੀਏ ਅਤੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਦੀ ਵੀ ਅਪੀਲ ਕਰੀਏ।ਸਰਕਾਰਾਂ ਨੇ ਹਰੇਕ ਵਰਗ ਨੂੰ ਰੋਜੀ ਰੋਟੀ ਕਮਾਉਣ ਲਈ ਢਿੱਲ ਦਿੱਤੀ ਹੈ ਜੇਕਰ ਆਪਾਂ ਇਸ ਢਿੱਲ ਦਾ ਨਾਜਾਇਜ ਫਾਇਦਾ ਉਠਾਵਾਂਗੇ ਤਾਂ ਆਉਣ ਵਾਲੇ ਸਮੇਂ ਚ ਵੱਡਾ ਨੁਕਸਾਨ ਹੋਣਾ ਤੈਅ ਹੈ।