ਕੇਬਲ ਆਪਰੇਟਰ ਦਾ ਕੰਮ ਕਰਨ ਵਾਲੇ ਮੈਂਬਰ ਪੰਚਾਇਤ ਦੀ ਕਰੰਟ ਲੱਗਣ ਮੌਤ

ਜਲਾਲਾਬਾਦ, 05 ਮਈ (ਬਿਮਲ) ਸ਼ਹਿਰ ਦੇ ਫਿਰੋਜਪੁਰ ਰੋੋਡ ਤੇ ਸਤਿਸੰਗ ਘਰ ਦੇ ਨਜਦੀਕ ਇੱਕ ਕੇਬਲ ਆਪਰੇਟਰ ਦਾ ਕੰਮ ਕਰਦੇ ਮਹਾਲਮ ਵਾਸੀ ਮੈਂਬਰ ਪੰਚਾਇਤ ਹਰਮੇਸ਼ ਸਿੰਘ (35) ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਨਕਾਰੀ ਦਿੰਦੇ ਹੋਏ ਪਿੰਡ ਮਹਾਲਮ ਦੇ ਸਰਪੰਚ ਛਿੰਦਰ ਸਿੰਘ ਨੇ ਦੱਸਿਆ ਕਿ ਹਰਮੇਸ਼ ਸਿੰਘ ਪੁੱਤਰ ਕਰਨੈਲ ਸਿੰਘ ਜੋ ਕਿ ਜਲਾਲਾਬਾਦ ’ਚ ਕੋਨੈਕਟ ਕੰਪਨੀ ਅਧੀਨ ਕੇਬਲ ਆਪਰੇਟਰ ਦਾ ਕੰਮ ਕਰਦਾ ਸੀ ਅਤੇ ਮੰਗਲਵਾਰ ਕਰੀਬ 12 ਵਜੇ ਸਤਿਸੰਗ ਘਰ ਜਲਾਲਾਬਾਦ ਦੇ ਨਜਦੀਕ ਕੇਬਲ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ। ਉਧਰ ਥਾਣਾ ਸਿਟੀ ਜਲਾਲਾਬਾਦ ਦੇ ਐਸਐਚਓ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਾਜਿਲਕਾ ਭੇਜ ਦਿੱਤਾ ਹੈ। ਹਰਮੇਸ਼ ਸਿੰਘ ਆਪਣੇ ਪਿੱਛੇ ਦੋ ਲੜਕੇ ਤੇ ਪਤਨੀ ਨੰੂ ਛੱਡ ਗਿਆ ਹੈ।